ਪੰਜਾਬ

punjab

ETV Bharat / videos

ਕੈਬਨਿਟ ਮੰਤਰੀ ਹਰਭਜਨ ਸਿੰਘ ETO ਕਰਨਗੇ ਸਰਸ ਮੇਲੇ ਦਾ ਉਦਘਾਟਨ, ਰਣਬੀਰ ਸਿੰਘ ਮੂਧਲ - Amritsar latest news in Punjabi

By

Published : Nov 3, 2022, 6:37 PM IST

Updated : Feb 3, 2023, 8:31 PM IST

ਪੰਚਾਇਤਾਂ ਤੇ ਪੇਂਡੂ ਵਿਕਾਸ ਵਿਭਾਗ ਪੰਜਾਬ ਵੱਲੋਂ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਰਸ ਮੇਲੇ ਜੋ ਕਿ ਕੱਲ 4 ਨਵੰਬਰ ਤੋਂ ਦੁਸ਼ਹਿਰਾ ਗਰਾਉਂਡ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿਖੇ ਸ਼ੁਰੂ ਹੋ ਰਿਹਾ ਹੈ, ਜਿਸਦਾ ਉਦਘਾਟਨ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਕਰਨਗੇ। ਮੇਲੇ ਦੇ ਨੋਡਲ ਅਫ਼ਸਰ ਸ੍ਰੀ ਰਣਬੀਰ ਸਿੰਘ ਮੂਧਲ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨੇ ਦੱਸਿਆ ਕਿ ਮੇਲੇ ਵਿੱਚ ਹੁਣ ਤੱਕ 25 ਰਾਜਾਂ ਤੋਂ 199 ਤੋਂ ਵੱਧ ਕਾਰੀਗਰਾਂ ਵਲੋਂ ਸਟਾਲ ਬੁੱਕ ਕਰਵਾਏ ਜਾ ਚੁੱਕੇ ਹਨ ਅਤੇ 100 ਦੇ ਕਰੀਬ ਕਾਰੀਗਰ ਹੋਰ ਆਉਣ ਦੀ ਸੰਭਾਵਨਾ ਹੈ। ਉਨਾਂ ਕਿਹਾ ਕਿ ਕਿਰਤ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਆਉਣ ਵਾਲੇ ਕਾਰੀਗਰਾਂ ਜਿਨ੍ਹਾਂ ਦੀਆਂ ਹੱਥ ਕਿਰਤਾਂ ਇਸ ਮੇਲੇ ਵਿੱਚ ਵਿੱਕਣ ਲਈ ਆਈਆਂ ਹਨ ਨੂੰ ਸਟਾਲ, ਰਹਿਣ -ਸਹਿਣ, ਖਾਣ-ਪੀਣ ਅਤੇ ਆਉਣ-ਜਾਣ ਦਾ ਖਰਚਾ ਵੀ ਸਰਕਾਰ ਵਲੋਂ ਕੀਤਾ ਜਾਣਾ ਹੈ। ਜਿਸਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਵੱਡੇ ਪੱਧਰ ਤੇ ਕੀਤੇ ਗਏ ਪ੍ਰਬੰਧਾਂ ਵਿੱਚ ਲਗਾਏ ਇਸ ਮੇਲੇ ਲਈ ਬਹੁਤ ਮਾਮੁਲੀ ਫੀਸ ਦਰਸ਼ਕਾਂ ਕੋਲੋਂ ਲਈ ਜਾਵੇਗੀ, ਜਦਕਿ ਵਿਦਿਆਰਥੀਆਂ ਦਾ ਦਾਖਲਾ ਬਿਲਕੁੱਲ ਮੁਫ਼ਤ ਹੋਵੇਗਾ। ਉਨਾਂ ਦੱਸਿਆ ਕਿ 14 ਦਿਨ ਚੱਲਣ ਵਾਲੇ ਇਸ ਮੇਲੇ ਵਿੱਚ ਹਰੇਕ ਸ਼ਾਮ ਪੰਜਾਬ ਦੇ ਨਾਮੀ ਕਲਾਕਾਰ ਲੋਕਾਂ ਦਾ ਮਨੋਰੰਜਨ ਕਰਨਗੇ ਅਤੇ ਇਹ ਦਾਖਲਾ ਵੀ ਮੇਲੇ ਲਈ ਖਰੀਦੀ ਕੇਵਲ 20 ਰੁਪਏ ਦੀ ਟਿਕਟ ਨਾਲ ਹੀ ਮਿਲੇਗਾ। ਉਨਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਪਰਿਵਾਰਾਂ ਸਮੇਤ ਇਸ ਮੇਲੇ ਵਿੱਚ ਸ਼ਿਰਕਤ ਕਰਨ ਅਤੇ ਦੇਸ਼ ਭਰ ਦੇ ਲਜੀਜ਼ ਖਾਣਿਆਂ, ਝੂਲਿਆਂ ਦਾ ਸਵਾਦ ਲੈਣ ਅਤੇ ਆਪਣੇ ਘਰਾਂ ਲਈ ਖਰੀਦਦਾਰੀ ਕਰਕੇ ਇਨਾਂ ਕਿਰਤੀਆਂ ਨੂੰ ਉਤਸ਼ਾਹਿਤ ਕਰਨ।News of Saras Mela held in Amritsar
Last Updated : Feb 3, 2023, 8:31 PM IST

ABOUT THE AUTHOR

...view details