ਅੰਮ੍ਰਿਤਸਰ ਦੇ ਅਜਨਾਲਾ 'ਚ ਭਾਜਪਾ ਦੀ ਜਿੱਤ ਨੂੰ ਲੈਕੇ ਪਾਰਟੀ ਵਰਕਰਾਂ ਨੇ ਚਲਾਏ ਪਟਾਕੇ - ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ
Published : Dec 3, 2023, 5:45 PM IST
ਅੰਮ੍ਰਿਤਸਰ: ਪਿਛਲੇ ਦਿਨੀ ਪੰਜ ਸੂਬਿਆਂ ਦੇ ਵਿੱਚ ਹੋਈ ਚੋਣਾਂ ਨੂੰ ਲੈ ਕੇ ਅੱਜ ਉਸ ਦੇ ਨਤੀਜੇ ਸਾਹਮਣੇ ਆਏ ਹਨ। ਇਸ ਵਿੱਚ ਤਿੰਨ ਸੂਬਿਆਂ ਦੇ ਵਿੱਚ ਭਾਜਪਾ ਵੱਲੋਂ ਵੱਡੇ ਬਹੁਮਤ ਦੇ ਨਾਲ ਜਿੱਤ ਹਾਸਿਲ ਕੀਤੀ ਗਈ ਹੈ, ਉੱਥੇ ਹੀ ਇੱਕ ਸੂਬੇ ਦੇ ਵਿੱਚ ਕਾਂਗਰਸ ਨੇ ਜਿੱਤ ਹਾਸਿਲ ਕੀਤੀ ਹੈ। ਦੇਸ਼ ਭਰ ਦੇ ਵਿੱਚ ਭਾਜਪਾ ਵਰਕਰਾਂ ਦੇ ਵਿੱਚ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਜਗ੍ਹਾ ਜਗ੍ਹਾ ਉੱਤੇ ਲੱਡੂ ਵੰਡੇ ਜਾ ਰਹੇ ਹਨ। ਅੰਮ੍ਰਿਤਸਰ ਦੇ ਅਜਨਾਲਾ ਦੇ ਵਿੱਚ ਵੀ ਭਾਜਪਾ ਵਰਕਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ, ਜਿੱਥੇ ਉਹਨਾਂ ਵੱਲੋਂ ਪਟਾਕੇ ਚਲਾ ਢੋਲ ਵਜਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।