ਜੰਡਿਆਲਾ ਗੁਰੂ 'ਚ ਦੋਸਤ ਨੇ ਮਾਰੀ ਦੋਸਤ ਨੂੰ ਗੋਲੀ, ਹਾਲਤ ਗੰਭੀਰ - ਦੋਸਤ ਨੇ ਮਾਰੀ ਗੋਲੀ
Published : Nov 29, 2023, 4:20 PM IST
ਜੰਡਿਆਲਾ ਗੁਰੂ ਵਿੱਚ ਗੁਰਪੁਰਬ ਮੌਕੇ ਕੁਝ ਨੌਜਵਾਨ ਪਟਾਕੇ ਚਲਾ ਰਹੇ ਸਨ ਅਤੇ ਇਸੇ ਦੌਰਾਨ ਨਾਜਾਇਜ਼ ਹਥਿਆਰ ਦੇ ਨਾਲ ਇਕ ਦੋਸਤ ਨੇ ਆਪਣੇ ਹੀ ਦੋਸਤ ਉੱਤੇ ਗੋਲੀ ਦਾਗ ਦਿੱਤੀ। ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਨੌਜਵਾਨ ਆਪਣਾ ਦੋਸ਼ ਨੂੰ ਛਪਾਉਣਾ ਚਾਹੁੰਦੇ ਸੀ ਅਤੇ ਕਹਿੰਦੇ ਸੀ ਕਿ ਕਿਸੇ ਹੋਰ ਨੇ ਗੋਲੀ ਚਲਾਈ ਹੈ। ਹਾਲਾਂਕਿ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਦੌਰਾਨ ਪਤਾ ਚੱਲਿਆ ਕਿ ਇਨ੍ਹਾਂ ਕੋਲ ਹਥਿਆਰ ਸੀ ਅਤੇ ਗੋਲੀਆਂ ਚਲਾ ਰਹੇ ਸੀ ਸਨ। ਪੁਲਿਸ ਨੇ ਚਾਰ ਨੌਜਵਾਨਾਂ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ। ਇਹਨਾਂ ਕੋਲ ਨਾਜਾਇਜ ਹਥਿਆਰ ਦੀ ਪੜਤਾਲ ਕੀਤੀ ਜਾ ਰਹੀ ਹੈ।