ਅੰਮ੍ਰਿਤਸਰ ਪੁਲਿਸ ਨੇ ਅੰਤਰਰਾਜ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਦੇ ਗੁਰਗੇ ਨੂੰ ਕੀਤਾ ਕਾਬੂ - smuggling international arms
Published : Dec 6, 2023, 7:42 PM IST
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਨੈਟਵਰਕ ਨੂੰ ਤੋੜਦੇ ਹੋਏ ਪੁਲਿਸ ਨੇ ਅੰਤਰਰਾਜ਼ੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗੈਂਗਸਟਰ ਸਿਮਰਨਜੀਤ ਸਿੰਘ ਉਰਫ ਜੁਝਾਰ ਗਿਰੋਹ ਦੇ ਇਕ ਗੁਰਗੇ ਨੂੰ 4 ਪਿਸਤੌਲਾਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਅੰਮ੍ਰਿਤਸਰ ਸ਼ਹਿਰ ਦੇ ਪਸ਼ੂ ਮੰਡੀ ਵੱਲਾ, ਮਹਿਤਾ ਰੋਡ ਦੇ ਖੇਤਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਫੜੇ ਗਏ ਵਿਅਕਤੀ ਦੀ ਪਛਾਣ ਮਾਨਕ ਸਿੰਘ ਉਰਫ ਸੰਨੀ ਵੈਲਡਿੰਗ ਪੁੱਤਰ ਰਵਿੰਦਰ ਸਿੰਘ ਵਾਸੀ ਸੰਤ ਨਗਰ, ਟੈਂਪਲ ਕਲੌਨੀ, ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਕੋਲੋਂ 4 ਪਿਸਟਲ 32 ਬੋਰ ਅਤੇ 5 ਮੈਗਜ਼ੀਨ, 10 ਰੌਂਦ ਅਣਚੱਲੇ ਬਰਾਮਦ ਹੋਏ ਹੋਏ।