ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ 'ਚ ਵੱਡਾ ਨੁਕਸਾਨ, ਪਰਾਲੀ ਦੇ ਸਟਾਕ ਨੂੰ ਲੱਗੀ ਭਿਆਨਕ ਅੱਗ - fire broke out in the stubble stock
Published : Dec 4, 2023, 4:55 PM IST
ਸੁਲਤਾਨਪੁਰ ਲੋਧੀ ਦੇ ਪਿੰਡ ਜੱਬੋਵਾਲ ਵਿੱਚ ਪਰਾਲੀ ਦੇ ਸਟਾਕ ਨੂੰ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਿਕ ਕਿਸਾਨ ਰਣਜੀਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਨਸੀਰਪੁਰ ਵੱਲੋਂ ਪਿੰਡ ਜੱਬੋਵਾਲ ਨੇੜੇ ਕਾਲਜ ਕੋਲ ਲਗਾਏ ਗਏ ਪਰਾਲੀ ਦੇ ਢੇਰ ਨੂੰ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ ਹਨ। ਦੂਜੇ ਪਾਸੇ ਇਹ ਵੀ ਪਤਾ ਲੱਗਿਆ ਹੈ ਕਿ ਅੱਗ ਵਿੱਚ 700 ਏਕੜ ਦੇ ਕਰੀਬ ਪਰਾਲੀ ਦੀਆਂ ਗੰਢਾਂ, ਦੋ ਟਰਾਲੇ, ਪਾਣੀ ਵਾਲੀ ਟੈਂਕੀ ਅਤੇ ਹੋਰ ਸਮਾਨ ਸੜ ਕੇ ਸਵਾਹ ਹੋ ਗਿਆ। ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ। ਇਹ ਵੀ ਯਾਦ ਰਹੇ ਕੇ ਸਰਕਾਰ ਨੇ ਪਰਾਲੀ ਸਾੜਨ ਉੱਤੇ ਪਾਬੰਦੀ ਲਗਾਈ ਹੈ।