ਖਾਲਸਾਈ ਰੂਪ 'ਚ ਸਜੀ ਪੁਰਤਗਾਲ ਦੀ ਵਿਦੇਸ਼ੀ ਔਰਤ, ਮੀਡੀਆ ਰਾਹੀਂ ਲੋਕਾਂ ਨੂੰ ਕੀਤੀ ਵੱਡੀ ਅਪੀਲ - Foreign woman from Portugal
Published : Nov 30, 2023, 5:41 PM IST
ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਪੁਰਤਗਾਲ ਦੀ ਰਹਿਣ ਵਾਲੀ ਇਕ ਵਿਦੇਸ਼ੀ ਔਰਤ ਨੇ ਕਪੂਰਥਲਾ ਦੇ ਸੁਲਤਾਨਪੁਰ ਲੋਧੀ 'ਚ ਨਿਹੰਗ ਸਿੰਘਾਂ ਵਲੋਂ ਕੱਢੇ ਗਏ ਮੁਹੱਲੇ 'ਚ ਨਿਹੰਗ ਸਿੰਘਾਂ ਦੇ ਪਹਿਰਾਵੇ 'ਚ ਸ਼ਿਰਕਤ ਕੀਤੀ, ਜੋਕਿ ਖਿੱਚ ਦਾ ਕੇਂਦਰ ਬਣੀ ਹੋਈ ਸੀ। ਦਰਅਸਲ ਕਰੀਬ ਇਕ ਸਾਲ ਪਹਿਲਾਂ ਇਸ ਵਿਦੇਸ਼ੀ ਔਰਤ ਦਾ ਵਿਆਹ ਪੰਜਾਬ ਦੇ ਇਕ ਨਿਹੰਗ ਸਿੰਘ ਨਾਲ ਹੋਇਆ ਸੀ। ਜਗਜੀਤ ਕੌਰ ਖਾਲਸਾ ਨੇ ਨਿਹੰਗਾਂ ਦੇ ਮੁਹੱਲੇ ਵਿੱਚ ਸ਼ਾਮਲ ਹੋ ਕੇ ਖੁਸ਼ੀ ਜਾਹਿਰ ਕੀਤੀ। ਉਹ ਇੰਨੀ ਖੁਸ਼ ਹੈ ਕਿ ਉਸਨੇ ਆਪਣੀਆਂ ਹੋਰ ਵਿਦੇਸ਼ੀ ਔਰਤਾਂ ਨੂੰ ਵੀ ਨਿਹੰਗ ਬਣਨ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਵੀ ਖਾਲਸਾ ਪੰਥ ਨਾਲ ਜੁੜਨ ਲਈ ਕਿਹਾ ਹੈ। (Portuguese foreign woman Khalsa)