ਪੰਜਾਬ

punjab

ETV Bharat / videos

ਜਬਰ ਜਨਾਹ ਤੋਂ ਬਾਅਦ ਕਤਲ ਕੀਤੀ ਢਾਈ ਸਾਲਾ ਮਾਸੂਮ ਬੱਚੀ ਨੂੰ ਇਨਸਾਫ ਦੁਆਉਣ ਲਈ ਕੱਢਿਆ ਕੈਂਡਲ ਮਾਰਚ - Latest news of Hoshiarpur

By

Published : Nov 1, 2022, 9:24 PM IST

Updated : Feb 3, 2023, 8:31 PM IST

ਬੀਤੇ ਦਿਨੀਂ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਵਿੱਚ ਇਕ ਪੌਣੇ ਤਿੰਨ ਸਾਲਾਂ ਦੀ ਮਾਸੂਮ ਦਾ ਪਿੰਡ ਦੇ ਹੀ ਨੌਜਵਾਨ ਵਲੋਂ ਜਬਰ ਜਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ 'ਤੇ ਮਾਸੂਮ ਦੀ ਮ੍ਰਿਤਕ ਦੇਹ ਤੂੜੀ ਵਾਲੇ ਕਮਰੇ ਚੋਂ ਬਰਾਮਦ ਹੋਈ ਸੀ। ਮਾਸੂਮ ਬੱਚੀ ਨੂੰ ਇਨਸਾਫ ਦੁਆਉਣ ਲਈ ਹੁਸਿ਼ਆਰਪੁਰ ਵਿੱਚ ਵੱਖ-ਵੱਖ ਸੰਸਥਾਵਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਗ੍ਰੀਨਵਿਊ ਪਾਰਕ ਤੋਂ ਸ਼ੁਰੂ ਹੋ ਕੇ ਸੈਸ਼ਨ ਚੌਂਕ ਤੱਕ ਆਇਆ। ਇਸ ਮੌਕੇ ਮਾਸੂਮ ਬੱਚੀ ਦੇ ਪਿਤਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਿੱਖ ਆਗੂ ਭਾਈ ਸੁਖਜੀਤ ਸਿੰਘ ਖੋਸੇ ਵਲੋਂ ਸਿ਼ਰਕਤ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਕਿਹਾ ਕਿ ਸਰਕਾਰ ਇਸ ਕੇਸ ਨੂੰ ਫਾਸਟ ਟਰੈਕ ਕੋਰਟ ਰਾਹੀਂ ਜਲਦ ਸੁਣਵਾਈ ਕਰਕੇ ਦੋਸ਼ੀ ਨੌਜਵਾਨ ਨੂੰ ਸਖਤ ਸਜ਼ਾ ਦੇਵੇ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਲੋਂ ਐਲਾਨ ਕੀਤਾ ਗਿਆ ਹੈ ਕਿ ਉਨ੍ਹਾਂ ਵਲੋਂ ਸਮੂਹ ਵਕੀਲ ਭਾਈਚਾਰੇ ਨਾਲ ਮੀਟਿੰਗ ਕਰਕੇ ਮਤਾ ਪਾਇਆ ਜਾਵੇਗਾ ਕਿ ਇਸ ਮਾਮਲੇ ਚ ਕੋਈ ਵੀ ਵਕੀਲ ਦੋਸ਼ੀ ਨੌਜਵਾਨ ਦੀ ਪੈਰਵਾਈ ਨਾ ਕਰੇ।Latest news of Hoshiarpur in Punjabi.
Last Updated : Feb 3, 2023, 8:31 PM IST

For All Latest Updates

ABOUT THE AUTHOR

...view details