ਯੂਕਰੇਨ 'ਚ ਮਰੇ ਵਿਦਿਆਰਥੀ ਦੇ ਦੋਸਤ ਨਾਲ ਗੱਲ ਕਰਦੇ ਹੋਏ ਭਾਵੁਕ ਹੋਇਆ ਪੱਤਰਕਾਰ - ਬੰਬ ਧਮਾਕੇ ਕਾਰਨ ਇੱਕ ਭਾਰਤੀ ਦੀ ਮੌਤ
ਹੈਦਰਾਬਾਦ: ਰੂਸ ਦੀ ਬੰਬਾਰੀ ਦੇ ਵਿਚਕਾਰ ਯੂਕਰੇਨ ਤੋਂ ਭਾਰਤ ਲਈ ਬੁਰੀ ਖਬਰ ਆ ਰਹੀ ਹੈ। ਬੰਬ ਧਮਾਕੇ ਕਾਰਨ ਇੱਕ ਭਾਰਤੀ ਦੀ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਈਟੀਵੀ ਭਾਰਤ ਦੇ ਸੀਨੀਅਰ ਪੱਤਰਕਾਰ ਨੀਰਜ ਬਾਲੀ ਨੇ ਮ੍ਰਿਤਕ ਵਿਦਿਆਰਥੀ ਦੇ ਦੋਸਤ ਲਵਕੇਸ਼ ਕੁਮਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ। ਜਿਸ ਵਿੱਚ ਲਵਕੇਸ਼ ਨੇ ਉੱਥੇ ਹੋਈ ਸਾਰੀ ਘਟਨਾ ਬਾਰੇ ਦੱਸਿਆ। ਉਸ ਨੇ ਦੱਸਿਆ ਕਿ ਕਿਸ ਤਰ੍ਹਾਂ ਉਸਦੇ ਦੋਸਤ ਦੀ ਮੌਤ ਹੋਈ ਅਤੇ ਕਿਸ ਤਰ੍ਹਾਂ ਉਹ ਤਰਸਯੋਗ ਹਾਲਤ ਦੇ ਵਿੱਚ ਉੱਥੇ ਰਹਿ ਰਹੇ ਹਨ। ਇਹ ਸਾਰਾ ਕੁਝ ਸੁਣ ਕੇ ਈਟੀਵੀ ਭਾਰਤ ਦੇ ਪੱਤਰਕਾਰ ਭਾਬੁਕ ਹੋ ਗਏ ਅਤੇ ਲਵਕੇਸ਼ ਨੂੰ ਹੌਸਲਾ ਦਿੱਤਾ। ਇਸੇ ਦੌਰਾਨ ਲਵਕੇਸ਼ ਨੇ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਅਸੀਂ ਵਾਪਿਸ ਆਵਾਂਗੇ ਜਾਂ ਨਹੀਂ, ਸਾਡੀ ਅਪੀਲ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਇੱਥੋਂ ਵਾਪਿਸ ਬੁਲਾਇਆ ਜਾਵੇ।
Last Updated : Feb 3, 2023, 8:18 PM IST