ਨਵੇਂ ਵੋਟਰਾਂ ਨੂੰ ਸਰਟੀਫਿਕੇਟ ਅਤੇ ਫੁੱਲ ਦੇ ਕੇ ਚੋਣ ਅਧਿਕਾਰੀਆਂ ਨੇ ਕੀਤਾ ਉਤਸ਼ਾਹਿਤ - ਸਰਟੀਫਿ਼ਕੇਟ ਅਤੇ ਗੁਲਾਬ ਦੇ ਫੁੱਲ
ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਨਵੇਂ ਵੋਟਰਾਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਮਿਲਿਆ। ਇਸ ਦੌਰਾਨ ਚੋਣ ਕਮਿਸ਼ਨ ਵਲੋਂ ਨਵੇਂ ਵੋਟਰਾਂ ਦਾ ਉਤਸ਼ਾਹ ਵੀ ਵਧਾਇਆ ਗਿਆ। ਪਹਿਲੀ ਵੋਟ ਪਾਉਣ ਵਾਲਿਆਂ ਨੂੰ ਸਰਟੀਫਿ਼ਕੇਟ ਅਤੇ ਗੁਲਾਬ ਦੇ ਫੁੱਲ ਦੇ ਕੇ ਚੋਣ ਅਧਿਕਾਰੀਆਂ ਨੇ ਹੌਂਸਲਾ ਵਧਾਇਆ। ਇਸ ਮੌਕੇ ਨਵੇ ਵੋਟਰ ਅਮਨਪ੍ਰੀਤ ਸਿੰਘ ਅਤੇ ਕਮਲਪੁਨੀਤ ਸਿੰਘ ਨੇ ਕਿਹਾ ਕਿ ਪਹਿਲੀ ਵੋਟ ਪਾ ਕੇ ਕਾਫ਼ੀ ਖੁਸ਼ੀ ਹੋਈ ਹੈ। ਪਹਿਲੀ ਵੋਟ ਚੰਗੇ ਇਮਾਨਦਾਰ ਉਮੀਦਵਾਰ ਨੂੰ ਪਾਈ ਗਈ ਹੈ। ਇਸ ਮੌਕੇ ਚੋਣ ਅਧਿਕਾਰੀ ਨੇ ਦੱਸਿਆ ਕਿ ਨਵੇਂ ਵੋਟਰ ਕਾਫ਼ੀ ਖੁਸ਼ੀ ਨਾਲ ਵੋਟ ਪਾਉਣ ਆਏ ਹਨ। ਜਿਹਨਾਂ ਦਾ ਹੌਂਸਲਾ ਵਧਾਉਣ ਲਈ ਗੁਲਾਬ ਦਾ ਫੁੱਲ ਅਤੇ ਸਰਟੀਫਿਕੇਟ ਦਿੱਤੇ ਗਏ ਹਨ।
Last Updated : Feb 3, 2023, 8:17 PM IST