72 ਸਾਲਾ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ - Elderly man brutally beaten
ਲੁਧਿਆਣਾ: ਸ਼ਹਿਰ ਦੇ ਦੁੱਗਰੀ ਇਲਾਕੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਗੁਆਂਢੀਆਂ ਨੇ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਤੋਂ ਮਨਾ ਕੀਤਾ ਅਤੇ ਇਸ ਨੂੰ ਲੈ ਕੇ ਗਾਲੀ-ਗਲੋਚ ਹੋ ਗਿਆ। ਇਸ ਮਾਮੂਲੀ ਤਕਰਾਰ ਦੇ ਚੱਲਦੇ ਗੁਆਂਢੀ ਨੇ ਬਜ਼ੁਰਗ ਨਾਲ ਕੁੱਟਮਾਰ (Elderly man brutally beaten by man) ਕੀਤੀ। ਇਸ ਬੇਰਹਿਮੀ ਨਾਲ ਕੀਤੀ ਕੁੱਟਮਾਰ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ। ਪੀੜਤ ਦੀ ਸ਼ਿਕਾਇਤ ’ਤੇ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਗੁਆਂਢੀ ਨੂੰ ਘਰ ਦੇ ਬਾਹਰ ਗੱਡੀ ਖੜ੍ਹੀ ਕਰਨ ਤੋਂ ਮਨ੍ਹਾ ਕੀਤਾ ਸੀ ਜਿਸ ’ਤੇ ਪਹਿਲਾਂ ਉਸ ਨੇ ਗਾਲੀ-ਗਲੋਚ ਕੀਤਾ ਅਤੇ ਬਾਅਦ ਵਿੱਚ ਕੁੱਟਮਾਰ ਵੀ ਕੀਤੀ। ਪੀੜਤ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
Last Updated : Feb 3, 2023, 8:19 PM IST