ਵੋਟ ਪਾਉਣ ਆਏ ਬਜ਼ੁਰਗ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
ਲੁਧਿਆਣਾ: ਪੰਜਾਬ ਵਿਧਾਨ ਸਭਾ ਚੋਣਾਂ 'ਚ ਵੋਟਿੰਗ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਦਿੱਗਜਾਂ ਵਲੋਂ ਵੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਖੰਨਾ ਵਿੱਚ 80 ਸਾਲਾ ਬਜ਼ੁਰਗ ਦੀ ਬੂਥ ’ਤੇ ਦਿਲ ਦਾ ਦੌਰਾਨ ਪੈਣ ਕਾਰਣ ਮੌਤ ਹੋ ਗਈ। ਖੰਨਾ ਦੇ ਬੂਥ ਨੰਬਰ 121 ਵਿਚ ਸਥਾਨਕ ਏ. ਐੱਸ. ਹਾਈ. ਸਕੂਲ ਦਾ ਰਿਟਾਇਰਡ ਮਾਸਟਰ ਦਿਵਾਨ ਚੰਦ ਜਿਵੇਂ ਹੀ ਵੋਟ ਪਾਉਣ ਲਈ ਸੈਂਟਰ ਵਿਚ ਦਾਖਲ ਹੋਏ ਤਾਂ ਉਹ ਅਚਾਨਕ ਜ਼ਮੀਨ ’ਤੇ ਡਿੱਗ ਗਏ। ਉਕਤ ਨੂੰ ਤੁਰੰਤ ਬੂਥ ਦੇ ਸਾਹਮਣੇ ਹੀ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਥੇ ਇਹ ਵੀ ਦੱਸਣਯੋਗ ਹੈ ਕਿ ਚੋਣ ਕਮਿਸ਼ਨ ਦੇ ਹੁਕਮਾਂ ਮੁਤਾਬਿਕ 80 ਸਾਲ ਦੇ ਉਮਰ ਦੇ ਬਜ਼ੁਰਗਾਂ ਨੂੰ ਘਰ-ਘਰ ਜਾ ਕੇ ਬੈਲਟ ਪੇਪਰ ਰਾਹੀਂ ਵੋਟ ਪਵਾਉਣੀ ਸੀ ਪਰ ਪ੍ਰਸ਼ਾਸਨ ਨੇ ਉਕਤ ਤੋਂ ਵੋਟ ਨਹੀਂ ਪੁਆਈ।
Last Updated : Feb 3, 2023, 8:17 PM IST