ਹਥਿਆਰਾਂ ਦੀ ਨੋਕ ’ਤੇ ਬਜ਼ੁਰਗ ਜੋੜੇ ਤੋਂ ਲੁੱਟ - ਬਜ਼ੁਰਗ ਜੋੜੇ ਤੋਂ ਲੁੱਟ
ਫਿਰੋਜ਼ਪੁਰ:ਬੇਸ਼ੱਕ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੋਇਆਂ ਦੋ ਹਫ਼ਤੇ ਦਾ ਸਮਾਂ ਹੋ ਗਿਆ ਹੈ ਅਤੇ ਇੰਨ੍ਹਾਂ ਦੇ ਚੋਣ ਨਤੀਜਿਆਂ ਵਿੱਚ ਸਿਰਫ ਕੁਝ ਸਮਾਂ ਬਾਕੀ ਰਹਿ ਗਿਆ ਹੈ। ਇਸ ਦੌਰਾਨ ਸੂਬੇ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਫਿਰੋਜ਼ਪੁਰ ਚ ਇੱਕ ਬਜ਼ੁਰਗ ਜੋੜੇ ਨੂੰ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ’ਤੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਹੈ। ਘਰ ਚ ਦਾਖਲੇ ਹੋਏ ਲੁਟੇਰਿਆਂ ਨੇ ਬਜ਼ੁਰਗ ਜੋੜੇ ਤੋਂ ਹਥਿਆਰਾਂ ਦੀ ਨੋਕ ਉੱਪਰ ਪੈਸੇ ਲੁੱਟੇ ਹਨ। ਪੀੜਤ ਜੋੜੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਓਧਰ ਪੁਲਿਸ ਨੇ ਪੀੜਤਾਂ ਦੇ ਬਿਆਨਾਂ ਦੇ ਆਧਾਰ ਉੱਪਰ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Last Updated : Feb 3, 2023, 8:19 PM IST