ਸ਼ਰਾਬ ਦੇ ਨਸ਼ੇ 'ਚ ਪਤੀ ਵਲੋਂ ਪਤਨੀ ਦੇ ਕਤਲ ਦੀ ਕੋਸ਼ਿਸ਼, ਕੀਤਾ ਜ਼ਖ਼ਮੀ - ਸ਼ਰਾਬ ਪੀਣ ਦਾ ਆਦੀ
ਬਰਨਾਲਾ: ਜ਼ਿਲ੍ਹੇ ਦੇ ਕਸਬਾ ਮਹਿਲਾ ਕਲਾਂ ਦੇ ਨੇੜੇ ਪਿੰਡ ਮਾਂਗੇਵਾਲ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਬੰਧੀ ਥਾਣਾ ਠੁੱਲੀਵਾਲ ਦੇ ਮੁਨਸ਼ੀ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ ਸਿੰਘ ਪਿੰਡ ਮਾਂਗੇਵਾਲ ਨੇ ਉਨ੍ਹਾਂ ਕੋਲ ਬਿਆਨ ਦਰਜ ਕਰਵਾਏ ਹਨ ਕਿ ਜਿਸ ਚ ਉਸਨੇ ਕਿਹਾ ਹੈ ਕਿ ਉਸ ਦਾ ਪਿਤਾ ਜਗਦੇਵ ਸਿੰਘ ਸ਼ਰਾਬ ਪੀਣ ਦਾ ਆਦੀ ਸੀ ਅਤੇ ਪਹਿਲਾਂ ਵੀ ਕਈ ਵਾਰ ਉਸ ਦੀ ਮਾਂ ਕੁਲਦੀਪ ਕੌਰ ਨੂੰ ਕੁੱਟ ਚੁੱਕਿਆ ਸੀ ਅਤੇ ਬੀਤੇ ਦਿਨ ਉਸ ਦਾ ਪਿਤਾ ਜਗਦੇਵ ਸਿੰਘ ਉਸ ਦੀ ਮਾਂ ਨੂੰ ਕੁੱਟ ਰਿਹਾ ਸੀ ਅਤੇ ਕੁੱਟਦੇ ਨੇ ਉਸਦੀ ਮਾਂ ਕੁਲਦੀਪ ਕੌਰ ਦੇ ਪੇਟ ਵਿਚ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਸ਼ਿਕਾਇਤਕਰਤਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ ਉਨ੍ਹਾਂ ਨੇ ਅੱਗੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ।
Last Updated : Feb 3, 2023, 8:21 PM IST