ਸਵਾਲਾਂ ਦੇ ਘੇਰੇ ‘ਚ ਫਿਰ ਆਏ ਰਜਿੰਦਰਾ ਹਸਪਤਾਲ ਦੇ ਡਾਕਟਰ - Doctors of Rajindra Hospital came under question again
ਪਟਿਆਲਾ: ਸਰਕਾਰੀ ਰਜਿੰਦਰਾ ਹਸਪਤਾਲ (Government Rajindra Hospital) ਦੇ ਡਾਕਟਰਾਂ ਇੱਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ ਵਿੱਚ ਹਨ। ਕਿਉਂਕਿ ਇੱਥੇ ਇੱਕ ਪੁਲਿਸ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ (Death of a police officer during treatment) ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮ੍ਰਿਤਕ ਦੀ ਛਾਤੀ ਵਿੱਚ ਦਰਦ ਹੋਣ ਕਰਕੇ ਉਸ ਦੇ ਭਰਾ ਵੱਲੋਂ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿੱਚ ਲਿਆਉਦਾ ਗਿਆ ਸੀ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਡਾਕਟਰਾਂ ਵੱਲੋਂ ਜਦੋਂ ਉਸ ਨੂੰ ਟੀਕਾ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਤੁਰੰਤ ਪੁਲਿਸ ਮੁਲਾਜ਼ਮ ਦੀ ਮੌਤ (Death of a police officer) ਹੋ ਗਈ, ਮ੍ਰਿਤਕ ਦੇ ਭਰਾ ਨੇ ਡਾਕਟਰਾਂ ‘ਤੇ ਗਲਤ ਦਵਾਈ ਦੇਣ ਅਤੇ ਟੀਕਾ ਲਗਾਉਣ ਦੇ ਇਲਜ਼ਾਮ ਲਗਾਏ ਹਨ। ਉਧਰ ਘਟਨਾ ਤੋਂ ਬਾਅਦ ਹਸਪਤਾਲ ਦਾ ਸਾਰਾ ਸਟਾਫ਼ ਮੌਕੇ ਤੋਂ ਫਰਾਰ ਹੋ ਗਿਆ ਹੈ।
Last Updated : Feb 3, 2023, 8:20 PM IST