ਯੂਕਰੇਨ 'ਚ ਫਸੀ ਦਿਵਿਆ ਪਹੁੰਚੀ ਘਰ, ਪਰਿਵਾਰ ਨੇ ਸਰਕਾਰ ਦਾ ਕੀਤਾ ਧੰਨਵਾਦ - ਯੂਕਰੇਨ 'ਚ ਫਸੀ ਦਿਵਿਆ ਪਹੁੰਚੀ ਘਰ
ਗੁਰਦਾਸਪੁਰ: ਯੂਕਰੇਨ ਰੂਸ ਦੀ ਜੰਗ ਦੇ ਚਲਦਿਆਂ ਗੁਰਦਾਸਪੁਰ ਦੀ ਦਿਵਿਆ ਬਹਿਲ ਆਪਣੇ ਘਰ ਪਹੁੰਚ ਗਈ ਹੈ, ਦਿਵਿਆ ਨੇ ਆਪਣੇ ਵਾਪਸੀ ਦੀ ਤਜ਼ਰਬੇ ਸਾਂਝੇ ਕੀਤੇ ਅਤੇ ਸਰਕਾਰ ਨੂੰ ਅਪੀਲ ਕੀਤੀ ਕਿ ਬਾਕੀ ਰਹਿੰਦੇ ਬੱਚਿਆਂ ਨੂੰ ਜਲਦੀ ਵਾਪਸ ਲਿਆਂਦਾ ਜਾਵੇ। ਦਿਵਿਆ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਮਨੋਬਲ ਬਣਾ ਕੇ ਰੱਖਣ ਅਤੇ ਸਰਕਾਰੀ ਅਧਿਕਾਰੀਆਂ ਨਾਲ ਰਾਬਤਾ ਕਾਇਮ ਰੱਖਣ। ਦਿਵਿਆ ਅਤੇ ਉਸ ਦੇ ਮਾਤਾ ਪਿਤਾ ਨੇ ਜਿੱਥੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਉਨ੍ਹਾਂ ਨੇ ਅਜੇ ਵੀ ਯੂਕਰੇਨ ਵਿੱਚ ਫਸੇ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਮਤ ਰੱਖਣ ਅਤੇ ਲਗਾਤਾਰ ਆਪਣੇ ਪਰਿਵਾਰਕ ਮੈਂਬਰਾਂ ਅਤੇ ਭਾਰਤੀ ਅੰਬੈਂਸੀ ਦੇ ਨਾਲ ਸੰਪਰਕ ਰੱਖਣ ਤਾਂ ਜੋ ਉਹ ਵੀ ਆਸਾਨੀ ਨਾਲ ਭਾਰਤ ਪਹੁੰਚ ਸਕਣ।
Last Updated : Feb 3, 2023, 8:18 PM IST