ਅਪਾਹਜ ਵੋਟਰਾਂ ਲਈ ਨਹੀਂ ਕੀਤੇ ਗਏ ਪੁਖਤਾ ਪ੍ਰਬੰਧ - Punjab Assembly Election 2022
ਬਠਿੰਡਾ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਅੱਜ ਵੋਟਿੰਗ ਹੋ ਰਹੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਪਾਹਜ ਵੋਟਰਾਂ ਦੇ ਲਈ ਉਨ੍ਹਾਂ ਵੱਲੋਂ ਖਾਸ ਪ੍ਰਬੰਧ ਕੀਤਾ ਗਿਆ ਹੈ ਪਰ ਅਜਿਹਾ ਕੁਝ ਬਠਿੰਡਾ ਦੇ ਪਿੰਡ ਬੀੜ ਬਹਿਮਣ ਚ ਨਜ਼ਰ ਨਹੀਂ ਆਇਆ। ਦੱਸ ਦਈਏ ਕਿ ਪਿੰਡ ਬੀੜ ਬਹਿਮਣ ਵਿਖੇ ਕੁਝ ਪਰਿਵਾਰਾਂ ਵੱਲੋਂ ਆਪਣੇ ਅਪਾਹਜ ਮੈਂਬਰ ਨੂੰ ਰੇੜ੍ਹੀ ਦੇ ਸਹਾਰੇ ਵੋਟ ਪਾਉਣ ਲਈ ਲੈ ਕੇ ਆਏ ਸਨ। ਇਹ ਤਸਵੀਰਾਂ ਪ੍ਰਸ਼ਾਸਨ ’ਤੇ ਕਈ ਸਵਾਲ ਖੜੇ ਕਰ ਰਹੀਆਂ ਹਨ।
Last Updated : Feb 3, 2023, 8:17 PM IST