ਨਰਾਤਿਆਂ ਮੌਕੇ ਮੰਦਿਰਾਂ ਵਿੱਚ ਉਮੜੇ ਸ਼ਰਧਾਲੂ, ਮਾਤਾ ਦਾ ਲੈ ਰਹੇ ਆਸ਼ੀਰਵਾਦ - ਮਾਂ ਸ਼ੈਲਪੁੱਤਰੀ ਦੀ ਪੂਜਾ
ਜਲੰਧਰ: ਅੱਜ ਤੋਂ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਦੇ ਚੱਲਦੇ ਜਲੰਧਰ ਦੇ ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਪਹਿਲੇ ਨਰਾਤੇ ਦੇ ਮੌਕੇ 'ਤੇ ਭਾਰੀ ਗਿਣਤੀ 'ਚ ਸ਼ਰਧਾਲੂ ਮਾਤਾ ਦਾ ਅਸ਼ੀਰਵਾਦ ਲੈਣ ਲਈ ਸਵੇਰ ਤੋਂ ਹੀ ਮੰਦਿਰ ਆਉਣੇ ਸ਼ੁਰੂ ਹੋ ਗਏ। ਮਾਂ ਤ੍ਰਿਪੁਰ ਮਾਲਿਨੀ ਦਾ ਇਹ ਦਰਬਾਰ ਜਿਸ ਨੂੰ ਲੋਕ ਸਿੱਧ ਸ਼ਕਤੀਪੀਠ ਸ੍ਰੀਦੇਵੀ ਤਲਾਬ ਮੰਦਿਰ ਦੇ ਨਾਮ ਤੋਂ ਜਾਂਦੇ ਨੇ 51 ਸ਼ਕਤੀ ਪੀਠਾਂ ਵਿੱਚੋਂ ਇਕ ਹੈ। ਅੱਜ ਦੇ ਦਿਨ ਪਹਿਲੇ ਨਰਾਤੇ ਮਾਂ ਸ਼ੈਲਪੁੱਤਰੀ ਦੀ ਪੂਜਾ ਕੀਤੀ ਜਾਂਦੀ ਹੈ। ਮੰਦਿਰ ਦੇ ਪੁਜਾਰੀ ਜਤਿੰਦਰ ਪਾਂਡੇ ਨੇ ਲੋਕਾਂ ਨੂੰ ਨਰਾਤਿਆਂ ਦੀ ਮਹੱਤਤਾ ਦੱਸਦੇ ਹੋਏ ਵਧਾਈ ਦਿੱਤੀ। ਉਧਰ ਭਾਰੀ ਗਿਣਤੀ 'ਚ ਆਏ ਸ਼ਰਧਾਲੂਆਂ ਨੇ ਵੀ ਕਿਹਾ ਕਿ ਨਰਾਤਿਆਂ ਦੀ ਉਡੀਕ ਉਨ੍ਹਾਂ ਨੂੰ ਹਮੇਸ਼ਾ ਰਹਿੰਦੀ ਹੈ।
Last Updated : Feb 3, 2023, 8:21 PM IST