ਗਰਮੀ ਕਾਰਨ ਕਣਕ ਦਾ ਘੱਟਿਆ ਝਾੜ, ਕਿਸਾਨਾਂ ਨੇ ਕੀਤੀ ਮੁਆਵਜ਼ੇ ਦੀ ਮੰਗ - ਪੰਜਾਬ ਸਰਕਾਰ ਨੂੰ ਅਪੀਲ
ਬਠਿੰਡਾ: ਪੰਜਾਬ ਵਿੱਚ ਕਣਕ ਦੀ ਵਢਾਈ (Wheat harvest in Punjab) ਸ਼ੁਰੂ ਹੋ ਗਈ ਹੈ। ਕਣਕ ਦੀ ਵਢਾਈ ਨੂੰ ਲੈਕੇ ਇਸ ਸਾਲ ਕਿਸਾਨ (Farmers) ਨਾਖੁਸ਼ ਨਜ਼ਰ ਆ ਰਹੇ ਹਨ। ਬਠਿੰਡਾ ਦੀ ਅਨਾਜ ਮੰਡੀ ਵਿੱਚ ਪਹੁੰਚੇ ਕਿਸਾਨਾਂ (Farmers) ਨੇ ਪੰਜਾਬ ਸਰਕਾਰ ਨੂੰ ਅਪੀਲ (Appeal to Punjab Government) ਕਰਦਿਆ ਕਿਹਾ ਕਿ ਇਸ ਸਾਲ ਕਣਕ ਦਾ ਝਾੜ ਬਹੁਤ ਹੀ ਘੱਟ ਹੈ, ਪਰ ਫਸਲ ‘ਤੇ ਖਰਚ ਬਹੁਤ ਜ਼ਿਆਦਾ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ (Punjab Government) ਉਨ੍ਹਾਂ ਨੂੰ ਮੁਆਵਜ਼ੇ ਦੇਵੇ, ਤਾਂ ਜੋ ਕਿਸਾਨਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ। ਦੂਜੇ ਪਾਸੇ ਮੰਡੀ ਦੇ ਪ੍ਰਬੰਧਾਂ ਨੂੰ ਲੈਕੇ ਮੰਡੀ ਕਮੇਟੀ ਦੇ ਪ੍ਰਬੰਧਕਾਂ ਨੇ ਪੁਖਤਾ ਪ੍ਰਬੰਧ ਹੋਣ ਦੇ ਵਾਅਦੇ ਕੀਤੇ ਹਨ।
Last Updated : Feb 3, 2023, 8:22 PM IST