ਮੋਰਿੰਡਾ ਰੋਪੜ ਰੋਡ ’ਤੇ ਦਰੱਖਤ ਨਾਲ ਲਟਕਦੀ ਹੋਈ ਮਿਲੀ ਲਾਸ਼, ਜਾਂਚ ’ਚ ਜੁੱਟੀ ਪੁਲਿਸ - ਲਾਸ਼ ਦੀ ਪਛਾਣ ਹੋ ਗਈ
ਰੂਪਨਗਰ: ਜ਼ਿਲ੍ਹੇ ਦੇ ਪਿੰਡ ਸਾਲਾਪੁਰ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਜਦੋ ਰੋਪੜ ਮੋਰਿੰਡਾ ਸੜਕ ਦੇ ਨਾਲ ਝਾੜੀਆਂ ਚ ਇੱਕ ਵਿਅਕਤੀ ਦੀ ਲਟਕਦੀ ਹੋਈ ਲਾਸ਼ ਮਿਲੀ। ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੜਕ ਦੇ ਕਿਨਾਰੇ ਇੱਕ ਲਾਸ਼ ਲਟਕੀ ਹੋਈ ਹੈ ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ। ਲਾਸ਼ ਨੂੰ ਦੇਖਣ ਤੋਂ ਅਜਿਹਾ ਲੱਗ ਰਿਹਾ ਹੈ ਜਿਵੇਂ ਚਾਰ ਪੰਜ ਦਿਨ ਪੁਰਾਣੀ ਲੱਗ ਰਹੀ ਹੈ। ਫਿਲਹਾਲ ਲਾਸ਼ ਦੀ ਪਛਾਣ ਹੋ ਗਈ ਹੈ। ਫਿਲਹਾਲ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਦਾ ਅਸਲ ਕਾਰਨ ਕੀ ਹੈ।
Last Updated : Feb 3, 2023, 8:22 PM IST