ਡੀਸੀ ਨੇ ਪਟਵਾਰੀਆਂ ਦੇ ਧਰਨੇ 'ਚ ਪਹੁੰਚ ਕੇ ਆਪਣੇ ਹੀ ਖਿਲਾਫ਼ ਲਗਾ ਦਿੱਤੇ ਮੁਰਦਾਬਾਦ ਦੇ ਨਾਅਰੇ - ਸ਼੍ਰੀ ਮੁਕਤਸਰ ਸਾਹਿਬ
ਸ਼੍ਰੀ ਮੁਕਤਸਰ ਸਾਹਿਬ: ਗੁਲਾਬੀ ਸੁੰਡੀ ਦੇ ਮੁਆਵਜੇ ਦੀ ਮੰਗ ਨੂੰ ਲੈ ਕੇ ਲੰਬੀ ਦੇ ਤਹਿਸੀਲ ਕੰਪਲੈਕਸ ਅੱਗੇ ਕੱਲ੍ਹ ਤੋਂ ਲਾਗਤਰ ਧਰਨਾ ਦੇ ਰਹੇ ਕਿਸਾਨ ਯੂਨੀਅਨ ਉਗਰਾਹਾਂ ਦੇ ਕਿਸਾਨਾਂ ਦੀ ਕੋਈ ਸੁਣਵਾਈ ਨਾ ਹੋਣ ਉਤੇ ਗੁੱਸੇ ਵਿਚ ਆਏ ਕਿਸਾਨਾਂ ਨੇ ਦੇਰ ਰਾਤ ਤੱਕ ਲੰਬੀ ਦੇ ਤਹਿਸੀਲਦਾਰ ਅਤੇ ਉਸ ਦੇ ਸਟਾਫ ਨੂੰ ਦਫ਼ਤਰ ਵਿਚ ਘੇਰੀ ਰੱਖਿਆ।ਦੇਰ ਰਾਤ ਨੂੰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਹਲਕਾਂ ਲਾਠੀਚਾਰਜ ਕਰਕੇ ਮੁਲਾਜਮਾਂ ਨੂੰ ਛੁਡਵਾਇਆ। ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਪੂਰੇ ਪੰਜਾਬ ਦੇ ਪਟਵਾਰੀ ਕਾਨੂੰਗੋ, ਨਾਈਬ ਤਹਿਸੀਲਦਾਰ ਅੱਜ ਹੜਤਾਲ ਉਤੇ ਹਨ ।ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਮੁਕਤਸਰ ਅਧੀਨ ਸਬ ਤਹਿਸੀਲ ਲੰਬੀ ਦੇ ਨਾਇਬ ਤਹਿਸੀਲਦਾਰ ਤੇ ਹੋਰ ਅਮਲੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਘਿਰਾਓ ਖ਼ਿਲਾਫ਼ ਅੱਜ ਸੂਬਾ ਭਰ ਵਿੱਚ ਮਾਲ ਵਿਭਾਗ ਅਫ਼ਸਰਾਂ,ਕਾਨੂੰਗੋ ਤੇ ਪਟਵਾਰੀਆਂ ਤੇ ਹੋਰ ਅਮਲੇ ਹੜਤਾਲ ਕਰਕੇ ਰੋਸ ਪ੍ਰਗਟਾਵਾ ਕੀਤਾ ਹੈ।
Last Updated : Feb 3, 2023, 8:21 PM IST