'ਪੰਜਾਬ ਸਰਕਾਰ ਯੂਕ੍ਰੇਨ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਕਰ ਰਹੀ ਯਤਨ' - ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ
ਅੰਮ੍ਰਿਤਸਰ: ਰੂਸ ਅਤੇ ਯੂਕਰੇਨ (Russia and Ukraine) ਵਿੱਚ ਚੱਲ ਰਹੇ ਯੁੱਧ ‘ਚ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ (Indian students stranded in Ukraine) ਦੇ ਮਾਪਿਆ ਨੇ ਅੰਮ੍ਰਿਤਸਰ ਦੇ ਡੀਸੀ ਨਾਲ ਸੰਪਰਕ ਕੀਤਾ ਹੈ। ਜਿਨ੍ਹਾਂ ਵੱਲੋਂ ਇਸ ਸਬੰਧੀ ਰਿਪੋਰਟ ਬਣਾ ਕੇਂਦਰ ਨੂੰ ਭੇਜੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ (Deputy Commissioner Gurpreet Singh Khaira) ਨੇ ਦੱਸਿਆ ਕਿ ਉਨ੍ਹਾਂ ਨਾਲ ਹੁਣ ਤੱਕ 50 ਤੋਂ ਵੱਧ ਵਿੱਦਿਆਰਥੀਆਂ ਦੇ ਪਰਿਵਾਰਾਂ ਨਾਲ ਬੈਠਕ ਕੀਤੀ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਦਰਅਸਲ ਇਹ ਵਿਦਿਆਰਥੀਆਂ ਮੈਡੀਕਲ ਦੀ ਪੜ੍ਹਾਈ ਕਰਨ ਦੇ ਲਈ ਯੂਕਰੇਨ (Ukraine to study medicine) ਵਿੱਚ ਗਏ ਸਨ, ਪਰ ਹੁਣ ਯੁੱਧ ਲੱਗਣ ਕਾਰਨ ਉੱਥੇ ਦੇ ਹਾਲਾਤ ਕਾਫ਼ੀ ਖ਼ਰਾਬ ਹੋ ਗਏ ਹਨ।
Last Updated : Feb 3, 2023, 8:18 PM IST