ਕਲਯੁੱਗੀ ਧੀ ਨੇ ਬੇਰਹਿਮੀ ਨਾਲ ਕੀਤਾ ਆਪਣੀ ਹੀ ਮਾਂ ਦਾ ਕਤਲ - ਬਜ਼ੁਰਗ ਮਹਿਲਾ ਦਾ ਉਸ ਦੀ ਧੀ ਵੱਲੋਂ ਬੇਰਹਿਮੀ ਨਾਲ ਕਤਲ
ਜਲੰਧਰ: ਫਿਲੌਰ ਦੇ ਪਿੰਡ ਅੱਟੀ ਵਿਖੇ ਉਸ ਸਮੇਂ ਮਨੁੱਖੀ ਰਿਸ਼ਤੇ ਤਾਰ-ਤਾਰ ਹੋ ਗਏ, ਜਦੋਂ ਇਕ 85 ਸਾਲਾਂ ਬਜ਼ੁਰਗ ਮਹਿਲਾ ਦਾ ਉਸ ਦੀ ਧੀ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਬਜ਼ੁਰਗ ਬੀਬੀ ਦੇ ਕਤਲ ਵਿੱਚ ਉਸ ਦੀ ਇਕਲੌਤੀ ਧੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਸਬੰਧੀ ਪੁਲਿਸ ਨੇ ਦੱਸਿਆ ਕਿ ਕਤਲ ਦੇ ਮਾਮਲੇ ਨੂੰ ਲੁੱਟਖੋਹ ਦੀ ਰੰਗਤ ਦੇਣ ਲਈ ਘਰ ਵਿੱਚ ਪਿਆ ਸਾਰਾ ਸਮਾਨ ਖਲੇਰ ਦਿੱਤਾ ਗਿਆ ਸੀ। ਉਨ੍ਹਾਂ ਨੇ ਪੁਲਿਸ ਨੂੰ ਹਿਰਾਸਤ ’ਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਸ ਨੇ ਕਿਹੜੇ ਕਾਰਨਾਂ ਕਰਕੇ ਆਪਣੀ ਮਾਂ ਨੂੰ ਹੀ ਮੋਤ ਦੇ ਘਾਟ ਉਤਾਰ ਦਿੱਤਾ। ਪੁਲਿਸ ਨੇ ਇਹ ਵੀ ਦੱਸਿਆ ਕਿ ਦੋਸ਼ੀ ਕੁੜੀ ਵਿਆਹ ਤੋਂ ਬਾਅਦ ਆਪਣੇ ਪਤੀ ਅਤੇ ਤਿੰਨ ਬੱਚਿਆਂ ਨਾਲ ਆਪਣੇ ਪੇਕੇ ਘਰ ਵਿੱਚ ਹੀ ਰਹਿ ਰਹੀ ਸੀ। ਵਾਰਦਾਤ ਸਮੇਂ ਉਸ ਦਾ ਪਤੀ ਅਤੇ ਤਿਨੋਂ ਬੱਚੇ ਘਰੋਂ ਗਾਇਬ ਸਨ।
Last Updated : Feb 3, 2023, 8:21 PM IST