ਅੰਮ੍ਰਿਤਸਰ 'ਚ ਦੁਕਾਨਦਾਰ ਨੇ ਕਾਂਗਰਸੀ ਆਗੂ 'ਤੇ ਲਾਏ ਗੁੰਡਾਗਰਦੀ ਦੇ ਦੋਸ਼ - ਕਾਂਗਰਸੀ ਆਗੂ ਤੇ ਕੌਂਸਲਰ ਦਲਬੀਰ ਕੌਰ
ਅੰਮ੍ਰਿਤਸਰ: ਸ਼ਹਿਰ ਦੀ 100ਫੁਟੀ ਰੋਡ 'ਤੇ ਦੁਕਾਨ ਚਲਾਉਣ ਵਾਲੇ ਦੁਕਾਨਦਾਰ ਨੇ ਕਾਂਗਰਸੀ ਆਗੂ 'ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਹਨ। ਦੁਕਾਨਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ 100 ਫੁਟੀ ਰੋਡ 'ਤੇ ਪਿਛਲੇ 30 ਸਾਲਾਂ ਗੁਰਨਾਮ ਪਿਠੀ ਵਾਲੇ ਨਾਂਅ ਤੋਂ ਦੁਕਾਨ ਚਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਥਾਨਕ ਕਾਂਗਰਸੀ ਆਗੂ ਤੇ ਕੌਂਸਲਰ ਦਲਬੀਰ ਕੌਰ ਦਾ ਪੁੱਤਰ ਬੱਬਾ ਉਨ੍ਹਾਂ ਨੂੰ ਦੁਕਾਨਦਾਰੀ ਕਰਨ ਤੋਂ ਰੋਕ ਰਿਹਾ ਹੈ। ਉਸ ਵੱਲੋਂ ਲਗਾਤਾਰ ਉਨ੍ਹਾਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜਦ ਉਨ੍ਹਾਂ ਉਸ ਦੀ ਗੱਲ ਮੰਨਣ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਨ੍ਹਾਂ ਦੀ ਦੁਕਾਨ 'ਤੇ ਪਾਣੀ ਤੇ ਤੇਜ਼ਾਬ ਸੁੱਟਿਆ, ਜਿਸ ਦੇ ਚਲਦੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਇਸ ਸਬੰਧੀ ਸੀਸੀਟੀਵੀ ਫੁਟੇਜ ਉਨ੍ਹਾਂ ਪੁਲਿਸ ਨੂੰ ਸੌਂਪ ਕੇ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦੇ ਜਾਂਚ ਅਧਿਕਾਰੀ ਐਸਐਚਓ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੁਕਾਨਦਾਰ ਦੇ ਬਿਆਨ 'ਤੇ ਸ਼ਿਕਾਇਤ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।