ਪੰਜਾਬ

punjab

ETV Bharat / videos

ਪੁਲਿਸ ਨੇ ਦੋ ਮੋਬਾਇਲ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ - ਮੋਬਾਇਲ ਚੋਰਾਂ ਨੂੰ ਕੀਤਾ ਗ੍ਰਿਫ਼ਤਾਰ

By

Published : Sep 6, 2021, 7:43 PM IST

ਜਲੰਧਰ: ਪੁਲਿਸ ਚੌਂਕੀ ਨੇ ਸੱਤ ਖੋਹੇ ਮੋਬਾਇਲਾਂ ਸਣੇ ਦੋ ਸਨੈਚਰਾਂ ਨੂੰ ਗ੍ਰਿਫ਼ਤਾਰ ਕੀਤਾ। ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਨੇ ਦੱਸਿਆ ਕਿ ਪਿਛਲੇ ਦਿਨੀਂ ਜਲੰਧਰ ਦੇ ਕੜੀ ਵਾਲਾ ਚੌਂਕ ਤੋਂ ਇੱਕ ਵਿਅਕਤੀ ਦਾ ਮੋਬਾਇਲ ਖੋਹਿਆ ਗਿਆ ਸੀ। ਪੁਲਿਸ ਵਲੋਂ ਕਾਰਵਾਈ ਕਰਦੇ ਹੋਏ ਚੋਰੀ ਕਰਨ ਵਾਲੇ ਯੁਵਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦੀ ਪਹਿਚਾਣ ਜਤਿੰਦਰ ਵਜੋਂ ਹੋਈ ਹੈ। ਯੁਵਕ ਕੋਲੋਂ ਪੁਲਿਸ ਨੂੰ ਖੋਹਿਆ ਫ਼ੋਨ ਬਰਾਮਦ ਹੋਇਆ। ਨਾਲ ਹੀ ਦੋਸ਼ੀ ਨੇ ਕਬੂਲ ਕੀਤਾ ਕਿ ਉਸ ਦੇ ਕੋਲ ਖੋਹੇ ਹੋਏ ਹੋਰ ਵੀ ਮੋਬਾਇਲ ਮੌਜੂਦ ਹਨ। ਜੋ ਉਸ ਦੇ ਦੋਸਤ ਮਨਪ੍ਰੀਤ ਸਿੰਘ ਦੇ ਕੋਲ ਹਨ। ਜਿਸ ਤੇ ਪੁਲਿਸ ਪਾਰਟੀ ਨੇ ਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਚੋਰੀ ਕੀਤੇ ਹੋਏ ਮੋਬਾਈਲ ਬਰਾਮਦ ਕੀਤੇ ਗਏ। ਪੁਲਿਸ ਕੋਲੋਂ ਇਨ੍ਹਾਂ ਦੋਹਾਂ ਤੋਂ ਖੋਹੇ ਹੋਏ ਕੁੱਲ ਸੱਤ ਮੋਬਾਇਲ ਬਰਾਮਦ ਹੋਏ ਹਨ। ਫ਼ਿਲਹਾਲ ਪੁਲਿਸ ਵੱਲੋਂ ਇਨ੍ਹਾਂ ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਦੋ ਦਿਨ ਦਾ ਰਿਮਾਂਡ ਹਾਸਲ ਹੋਇਆ ਹੈ। ਪੁਲਿਸ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

ABOUT THE AUTHOR

...view details