ਪੁਲਿਸ ਨੇ ਹੈਰੋਇਨ ਵੇਚਣ ਵਾਲੇ ਵਿਅਕਤੀ ਨੂੰ ਕੀਤਾ ਕਾਬੂ - heroin
ਫ਼ਿਰੋਜ਼ਪੁਰ : ਐੱਸ.ਐੱਸ.ਪੀ ਫ਼ਿਰੋਜ਼ਪੁਰ ਹਰਮਨਬੀਰ ਹੰਸ ਦੇ ਦਿਸ਼ਾ ਨਿਰਦੇਸ਼ਾਂ 'ਤੇ ਨਸ਼ੇ ਦੀ ਰੋਕਥਾਮ ਵਾਸਤੇ ਜੋ ਮੁਹਿੰਮ ਚਲਾਈ ਗਈ ਹੈ, ਉਸ ਦੇ ਤਹਿਤ ਪੁਲਿਸ ਵੱਲੋਂ ਪਾਰਟੀਆਂ ਬਣਾ ਕੇ ਨਾਕੇਬੰਦੀ ਅਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹਲਕਾ ਜ਼ੀਰਾ ਦੇ ਸ਼ਾਹ ਵਾਲਾ ਰੋਡ 'ਤੇ ਸੇਮ ਨਾਲੇ ਦੇ ਕੋਲ ਜਦ ਏ.ਐਸ.ਆਈ ਜਗਦੀਸ਼ ਕੁਮਾਰ ਵੱਲੋਂ ਪੁਲਿਸ ਪਾਰਟੀ ਸਮੇਤ ਨਾਕਾ ਲਗਾਇਆ ਗਿਆ, ਤਾਂ ਹਲਕਾ ਜ਼ੀਰਾ ਦੇ ਪਿੰਡ ਸ਼ਾਹ ਵਾਲਾ ਵੱਲੋਂ ਆ ਰਹੇ, ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਵੇਖਿਆ ਤਾਂ ਉਸ ਉਪਰ ਸ਼ੱਕ ਹੋਇਆ। ਪੁਲਿਸ ਪਾਰਟੀ ਨੂੰ ਵੇਖ ਉਹ ਵਿਅਕਤੀ ਘਬਰਾ ਕੇ ਭੱਜਣ ਲੱਗਾ। ਜਦ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਕੰਪਿਊਟਰ ਕੰਡਾ ਤੇ ਪਾਰਦਰਸ਼ੀ ਲਿਫਾਫੇ ਵਿਚ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਉਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ। ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।