ਨਵਾਂਸ਼ਹਿਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਵੱਡੇ ਗਿਰੋਹ ਨੂੰ ਕੀਤਾ ਕਾਬੂ - Nawanshahr
ਨਵਾਂਸ਼ਹਿਰ: ਨਵਾਂਸ਼ਹਿਰ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਕਾਬੂ ਕਰ ਲਿਆ ਹੈ। ਉਹਨਾਂ ਕੋਲੋਂ 02 ਦੇਸੀ ਕੱਟੇ, ਚੋਰੀ ਕੀਤੀ 1 ਅਲਟੋ ਕਾਰ,ਖੋਹਿਆ ਇੱਕ ਮੋਟਰ ਸਾਈਕਲ ਬਰਾਮਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਕੰਵਰਦੀਪ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਮਾਮਲੇ ਸੰਬੰਧੀ ਖੁਲਾਸਾ ਕੀਤਾ। ਉਹਨਾਂ ਦੱਸਿਆ ਕਿ ਨਵਾਂਸ਼ਹਿਰ ਵਿੱਚ ਜੋ ਪਿਛਲੇ ਦਿਨੀਂ ਚੋਰੀ ਦੀਆਂ ਵਾਰਦਾਤਾਂ ਹੋਈਆਂ ਸਨ। ਉਨ੍ਹਾਂ ਚੋਰੀਆਂ ਨੂੰ ਅੰਜਾਮ ਦੇਣ ਵਾਲੇ 5 ਮੈਂਬਰਾਂ ਨੂੰ ਪੁਲਿਸ ਪਾਰਟੀ ਵੱਲੋਂ ਵਿਸ਼ੇਸ਼ ਨਾਕਾਬੰਦੀ ਤਹਿਤ ਕਾਬੂ ਕੀਤਾ ਗਿਆ। ਚੋਰਾਂ ਦੀ ਪਹਿਚਾਣ ਕਮਲਜੀਤ ਵਰਮਾ ਵਾਸੀ ਮੁਕੰਦਪੁਰ, ਹਾਰਤਿਕ ਲਾਖਾ ਵਾਸੀ ਕਰਨਾਣਾ, ਕਰਨ ਰਾਮ ਵਾਸੀ ਸੱਲ ਖੁਰਦ ਅਤੇ ਹਰਜਿੰਦਰ ਸਿੰਘ ਵਾਸੀ ਜੰਡਿਆਲਾ ਜੋ ਤਿੰਨੇ ਹੀ ਜਿਲ੍ਹਾ ਨਵਾਂਸ਼ਹਿਰ ਨਾਲ ਸੰਬੰਧਿਤ ਹਨ ਅਤੇ ਇਨ੍ਹਾਂ ਵਿਚੋਂ ਇੱਕ ਵਿਆਕਤੀ ਜਿਸਦਾ ਨਾਮ ਅਦਰਸ਼ ਹੈ, ਜੋ ਕਿ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹੈ। ਉਕਤ ਆਰੋਪੀਆਂ ਖਿਲਾਫ਼ ਆਈ.ਪੀ.ਸੀ ਦੀ ਧਾਰਾ 379 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।