ਘਰ ਭੇਤੀ ਲੰਕਾ ਢਾਵੇ: 5 ਸਾਲ ਤੋਂ ਕੰਮ ਕਰਦੇ ਪਰਵਾਸੀ ਨੇ ਮਾਲਕ ਦੀ ਦੁਕਾਨ 'ਤੇ ਫੇਰਿਆ ਹੱਥ - ਪਰਵਾਸੀ ਨੇ ਮਾਲਕ ਦੀ ਦੁਕਾਨ 'ਤੇ ਫੇਰਿਆ ਹੱਥ
ਅੰਮ੍ਰਿਤਸਰ: ਪੰਜਾਬ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ। ਪੇਂਡੂ ਖੇਤਰ ਦੇ ਵਿੱਚ ਜਿੰਨੇ ਵੀ ਲੋਕ ਹਨ, ਉਹ ਅਕਸਰ ਹੀ ਲੁੱਟਖੋਹ ਦੀ ਵਾਰਦਾਤ ਦੇ ਸ਼ਿਕਾਰ ਹੋ ਜਾਂਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਹੈ, ਜਿੱਥੇ ਕਿ ਇੱਕ ਸਾਗਰ ਜਵੈਲਰਜ਼ ਨਾਮ ਦੀ ਦੁਕਾਨ 'ਤੇ 4 ਤੋਂ 5 ਸਾਲ ਤੋਂ ਕੰਮ ਕਰ ਰਹੇ ਇੱਕ ਪਰਵਾਸੀ ਨੇ ਉਸ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ ਡੇਢ ਕਰੋੜ ਦਾ ਸੋਨਾ ਅਤੇ ਡੇਢ ਲੱਖ ਰੁਪਏ ਲੈ ਕੇ ਰਫੂਚੱਕਰ ਹੋ ਗਿਆ। ਇੱਥੇ ਜ਼ਿਕਰਯੋਗ ਹੈ ਕਿ ਅਕਸਰ ਹੀ ਸੁਨਿਆਰਿਆਂ ਦੀਆਂ ਦੁਕਾਨਾਂ ਨੂੰ ਆਸਾਨੀ ਦੇ ਨਾਲ ਚੋਰਾਂ ਵੱਲੋਂ ਨਿਸ਼ਾਨਾ ਬਣਾ ਦਿੱਤਾ ਲਿਆ ਜਾਂਦਾ ਹੈ, ਦੂਸਰੇ ਪਾਸੇ ਚੋਰਾਂ ਦੇ ਹੌਸਲੇ ਵੀ ਬੁਲੰਦ ਹਨ। ਹੁਣ ਵੇਖਣਾ ਹੋਵੇਗਾ ਕਿ ਇਹ ਮਹਾਰਾਸ਼ਟਰ ਤੋਂ ਆਇਆ ਵਿਅਕਤੀ ਪੁਲਿਸ ਦੇ ਹੱਥੇ ਚੜ੍ਹਦਾ ਹੈ ਜਾਂ ਨਹੀਂ।