ਗੁਰਦਾਸਪੁਰ ਪੁਲਿਸ ਨੇ 11 ਮੋਬਾਈਲ ਫੋਨਾਂ ਸਣੇ ਲੁਟੇਰੇ ਨੂੰ ਕੀਤਾ ਕਾਬੂ - ਗੁਰਦਾਸਪੁਰ ਪੁਲਿਸ
ਗੁਰਦਾਸਪੁਰ:ਪੁਲਿਸ ਨੇ ਲੋਕਾਂ ਕੋਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਜਾਣ ਵਾਲੇ ਇੱਕ ਲੁੱਟੇਰੇ ਨੂੰ ਕਾਬੂ ਕੀਤਾ ਹੈ। ਇਸ ਬਾਰੇ ਦੱਸਦੇ ਹੋਏ ਐਸਐਚਓ ਜਬਰਜੀਤ ਸਿੰਘ ਨੇ ਦੱਸਿਆ ਕਿ 6 ਫਰਵਰੀ ਨੂੰ ਪਿੰਡ ਭਿਖਾਰੀ ਹਾਰਨੀ ਦੇ ਵਸਨੀਕ ਸੰਦੀਪ ਸਿੰਘ ਨੇ ਇੱਕ ਵਿਅਕਤੀ ਵੱਲੋਂ ਉਸ ਦਾ ਮੋਬਾਈਲ ਖੋਹਣ ਦੀ ਸ਼ਿਕਾਇਤ ਦਿੱਤੀ ਸੀ। ਪੁਲਿਸ ਮੁਤਾਬਕ ਸੰਦੀਪ ਨੇ ਆਪਣੇ ਫੋਨ ਦੀ ਲੋਕੇਸ਼ ਬਾਰੇ ਪਤਾ ਕਰ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਦਾ ਫੋਨ ਲੋਹੇ ਦਾ ਪੁਲ ਧਾਰੀਵਾਲ ਨੇੜੇ ਰਹਿਣ ਵਾਲੇ ਝੁੱਗੀਆਂ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਖੋਹ ਲਿਆ ਹੈ। ਪੁਲਿਸ ਨੇ ਭਾਲ ਕਰ ਮੁਲਜ਼ਮ ਨੂੰ ਗੁਰਦਾਸਪੁਰ ਬੱਸ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਸ਼ੁੱਭਮ ਉਰਫ ਸ਼ੁਭੀ ਵਜੋਂ ਹੋਈ ਹੈ। ਪੁਲਿਸ ਨੇ ਉਕਤ ਲੁੱਟੇਰੇ ਕੋੋਲੋਂ 11 ਮੋਬਾਈਲ ਫੋਨ ਬਰਾਮਦ ਕੀਤੇ ਹਨ ਤੇ ਪੁਲਿਸ ਜਾਂਚ ਦੌਰਾਨ ਉਸ ਨੇ ਆਪਣੇ ਜ਼ੁਰਮ ਕਬੂਲ ਕੀਤੇ ਹਨ। ਮੁਲਜ਼ਮ ਨੇ ਦੀਨਾਨਗਰ,ਧਾਰੀਵਾਲ ਸਣੇ ਹੋਰਨਾਂ ਕਈ ਥਾਵਾਂ 'ਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਚੁੱਕਾ ਹੈ।