ਜਾਅਲੀ ਆਈਡੀ 'ਤੇ ਵੱਖ-ਵੱਖ ਕੰਪਨੀਆਂ ਦੇ ਸਿਮ ਐਕਟਿਵ ਕਰਕੇ ਵੇਚਣ ਵਾਲੇ ਕਾਬੂ - ਸਿਮ ਐਕਟਿਵ
ਫ਼ਰੀਦਕੋਟ: ਬੀਤੇ ਸਮੇਂ ਫ਼ਰੀਦਕੋਟ ਸੀ.ਆਈ.ਏ. ਸਟਾਫ਼ ਦੇ ਹੱਥੀਂ ਦੋ ਵਿਅਕਤੀ ਚੜ੍ਹੇ ਹਨ। ਜੋ ਜਾਅਲੀ ਆਈਡੀ ਤੇ ਅਲੱਗ ਅਲੱਗ ਕੰਪਨੀਆਂ ਦੇ ਸਿਮ ਐਕਟਿਵ ਕਰਕੇ ਅਪਰਾਧੀ ਕਿਸਮ ਦੇ ਲੋਕਾਂ ਅਤੇ ਆਮ ਲੋਕਾਂ ਨੂੰ ਸਿਮ ਵੇਚ ਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਫ਼ਰੀਦਕੋਟ ਜਿਲ੍ਹੇ ਦੇ ਐਸ.ਐਸ.ਪੀ ਸਵਰਨਦੀਪ ਸਿੰਘ ਨੇ ਦੱਸਿਆ ਕੀ ਪੁਲਿਸ ਪਾਰਟੀ ਸ਼ਹਿਰ ਅੰਦਰ ਗਸ਼ਤ ਤੇ ਸੀ। ਗੁਪਤ ਇਤਲਾਹ ਮਿਲੀ ਸੀ ਕਿ ਹਰਨਾਮ ਸਿੰਘ ਵਾਸੀ ਚੌਹਾਨ ਨਗਰ ਡੱਬਵਾਲੀ ਅਤੇ ਕਰਨ ਗੋਇਲ ਵਾਸੀ ਵਾਰਡ ਨੰਬਰ-2 ਡੱਬਵਾਲੀ (ਸਿਰਸਾ) ਦੋਵੇਂ ਧੋਖਾਦੇਹੀ ਨਾਲ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੱਖ-ਵੱਖ ਮੋਬਾਇਲ ਕੰਪਨੀਆਂ ਦੇ ਸਿਮਾਂ ਨੂੰ ਐਕਟਿਵ ਕਰਵਾ ਕੇ ਵੱਖ-ਵੱਖ ਸਾਧਨਾਂ ਰਾਹੀਂ ਜਾਅਲੀ ਪੱਤਿਆਂ ’ਤੇ ਅਨਜਾਣ ਲੋਕਾਂ ਤੇ ਜੇਲ੍ਹਾਂ ਵਿੱਚ ਵੇਚਦੇ ਹਨ। ਉਨ੍ਹਾਂ ਦੱਸਿਆ ਇਸ ਤੋਂ ਬਾਅਦ ਉਕਤ ਦੋਨੋਂ ਵਿਅਕਤੀ ਪਿੰਡ ਟਹਿਣਾ ਜੀ.ਟੀ. ਰੋਡ ’ਤੇ ਸਥਿਤ ਟੀ-ਪੁਆਇੰਟ ਬਾਈਪਾਸ ’ਤੇ ਸਿੰਮਾਂ ਵੇਚਣ ਦੀ ਤਾਕ ਵਿੱਚ ਖੜੇ ਸਨ। ਰੇਡ ਇਨ੍ਹਾਂ ਪਾਸੋਂ ਜਾਅਲੀ ਦਸਤਾਵੇਜ ਅਤੇ 1500 ਦੇ ਕਰੀਬ ਸਿਮ ਬਰਾਮਦ ਕੀਤੇ ਅਤੇ ਇਹਨਾਂ ਖਿਲਾਫ਼ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।