ਪਾਣੀ ਦੀ ਵਾਰੀ ਨੂੰ ਲੈ ਕੇ 2 ਗੁੱਟਾਂ 'ਚ ਚੱਲੀਆਂ ਗੋਲੀਆਂ - crime news
ਪਟਿਆਲਾ: ਕੱਲ੍ਹ ਦੇਰ ਰਾਤ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਵਿਚਕਾਰ ਚੱਲੀਆਂ ਅੰਨ੍ਹੇਵਾਹ ਗੋਲੀਆਂ। ਜਿਸ ਵਿੱਚ 4 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਸ ਗੋਲੀਬਾਰੀ ਦੇ ਵਿਚ ਜ਼ਖਮੀ ਹੋਏ, ਵਿਅਕਤੀਆਂ ਨੇ ਦੱਸਿਆ ਕਿ ਪਿੰਡ ਦੇ ਮੌਜੂਦਾ ਸਰਪੰਚ ਦੀ ਤਰਫ਼ ਤੋਂ ਕੁਝ ਵਿਅਕਤੀਆਂ ਦੇ ਨਾਲ ਮਿਲ ਕੇ ਗੋਲੀਆਂ ਗਈਆਂ। ਇਸ ਲੜਾਈ ਝਗੜੇ ਦੇ ਵਿਚ ਰਾਹ ਜਾਂਦੇ, ਲੋਕ ਵੀ ਗੋਲੀ ਲੱਗਣ ਦੇ ਨਾਲ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਦੇ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁੱਖ 8 ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਿਸ ਵਿੱਚ ਪੁਲਿਸ ਨੇ 2 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਵਿਚ ਮੁੱਖ ਦੋਸ਼ੀ ਪਰਮਜੀਤ ਸਿੰਘ ਸ਼ਾਮਿਲ ਹਨ। ਪਰਮਜੀਤ ਸਿੰਘ ਦਾ ਜ਼ਖ਼ਮੀ ਧਿਰ ਦੇ ਨਾਲ ਜਮੀਨ ਦਾ ਰੋਲਾ ਚੱਲ ਰਿਹਾ ਸੀ, ਇਸ ਲੜਾਈ ਝਗੜੇ ਦੇ ਵਿਚ ਮੌਜੂਦਾ ਸਰਪੰਚ ਨੇ ਪਰਮਜੀਤ ਸਿੰਘ ਦੇ ਨਾਲ ਮਿਲ ਕੇ ਵਿਰੋਧੀ ਧਿਰ ਦੇ ਉਪਰ ਗੋਲੀਆਂ ਚਲਾਈਆਂ ਹਨ। ਹਾਲੇ ਵੀ 5 ਦੋਸ਼ੀ ਅਤੇ ਮਜੂਦਾ ਸਰਪੰਚ ਫਰਾਰ ਹੈ ਜਿਸ ਦੀ ਭਾਲ ਪੁਲਿਸ ਵੱਲੋਂ ਜਾਰੀ ਹੈ।