ਸਾਵਧਾਨ ! ਬੱਚਿਆਂ ਨੂੰ ਰੱਖੋ ਆਪਣੇ ਕੋਲ, ਵੱਡੀ ਖਬਰ ਆਈ ਸਾਹਮਣੇ - bathinda
ਬਠਿੰਡਾ: ਬਠਿੰਡਾ ਥਾਣਾ ਕੈਨਾਲ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ,ਜਦੋਂ ਬੱਚਾ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਐਸਐਚਓ ਥਾਣਾ ਕੈਨਾਲ ਨੂੰ ਵੱਡੀ ਸਫ਼ਲਤਾ ਮਿਲੀ ਹੈ। ਥਾਣਾ ਕੈਨਾਲ ਦੇ ਐਸਐਚਓ ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਬਠਿੰਡਾ ਗੁੱਡਵਿੱਲ ਸੁਸਾਇਟੀ ਵਿੱਚੋਂ ਬੱਚਾ ਚੋਰੀ ਹੋਇਆ ਹੈ। ਉਸ ਮਾਮਲੇ ਦੀ ਪੁਲਿਸ ਨੇ ਜਦੋਂ ਪੜਤਾਲ ਕੀਤੀ ਤਾਂ ਮਾਮਲਾ ਸਾਹਮਣੇ ਆਇਆ ਕਿ ਪੂਜਾ ਨਾਮ ਦੀ ਔਰਤ ਹੈ, ਜਿਸ ਦੇ ਛੇ ਬੱਚੇ ਸਨ ਜੋ ਕਿ ਇਹ ਅੱਗੇ ਬੱਚਿਆਂ ਨੂੰ ਵੇਚ ਦਿੰਦੇ ਸਨ। ਇਸ ਵਿੱਚ ਇੱਕ ਬੱਚਾ ਜੋ ਕਿ ਜੋ ਕਿ ਗੁਰਦਾਸਪੁਰ ਦੇ ਕਿਸੇ ਪਰਿਵਾਰ ਨੂੰ ਵੇਚਿਆ ਗਿਆ ਹੈ ਅਤੇ ਦੋ ਬੱਚਿਆਂ ਦੀ ਉਸ ਵੱਲੋ ਅਜੇ ਵੀ ਭਾਲ ਕਰ ਰਹੀ ਹੈ।