ਅਗਵਾ ਕਰਨ ਤੋਂ ਬਾਅਦ ਫਿਰੌਤੀ ਨਾ ਮਿਲਣ ਕਾਰਨ 11 ਸਾਲਾਂ ਬੱਚੇ ਨਾਲ ਕੀਤਾ ਇਹ ਕਾਰਾ ! - ਵੱਡੀ ਸਫ਼ਲਤਾ
ਅੰਮ੍ਰਿਤਸਰ: ਜ਼ਿਲ੍ਹੇ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ। ਜਦੋਂ ਉਨ੍ਹਾਂ ਨੇ 11 ਸਾਲਾ ਬੱਚੇ ਜਿਸ ਨੂੰ ਅਗਵਾ ਕਰ ਮੌਤ ਦੇ ਘਾਟ ਉਤਾਰਣ ਵਾਲੇ ਨੂੰ ਕਾਬੂ ਕਰ ਲਿਆ। ਪੁਲਿਸ ਕਮਿਸ਼ਨਰ ਵਿਕਰਮਜੀਤ ਸਿੰਘ ਦੁੱਗਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਸਾਲਾ ਬੱਚੇ ਜਿਸ ਦਾ ਨਾਮ ਰੰਜਨ ਸੀ, ਉਸ ਨੂੰ ਇਕ ਵਿਅਕਤੀ ਵੱਲੋਂ ਪਹਿਲਾਂ ਤਾਂ ਅਗਵਾ ਕੀਤਾ ਗਿਆ, ਬਾਅਦ ਵਿੱਚ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਤੋਂ ਮਗਰੋਂ ਇੱਕ ਬੋਰੀ 'ਚ ਪਾ ਕੇ ਉਸ ਨੂੰ ਨਹਿਰ ਵਿੱਚ ਵੀ ਸੁੱਟ ਦਿੱਤਾ ਗਿਆ। ਉੱਥੇ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਇਸ ਵਿਅਕਤੀ ਵੱਲੋਂ ਉਸਦੇ ਮਾਂ ਬਾਪ ਕੋਲੋ ਫਿਰੌਤੀ ਦੀ ਮੰਗੀ ਜਾ ਰਹੀ ਸੀ। ਇਸ ਨੂੰ ਪਤਾ ਸੀ ਕਿ ਰੰਜਨ ਦੇ ਮਾਂ ਬਾਪ 4-5 ਲੱਖ ਰੁਪਏ ਘਰ ਵਿੱਚ ਪਏ ਹੋਏ ਹਨ।