ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ - Punjab Police
ਅੰਮ੍ਰਿਤਸਰ : ਸ਼ਹਿਰ 'ਚ ਦਿਨੋ-ਦਿਨ ਚੋਰੀ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆ। ਜਿਸ ਨਾਲ ਸ਼ਹਿਰ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਚੱਲਦੇ ਪੁਲਿਸ ਵੱਲੋਂ ਸਮੇਂ ਸਮੇਂ ਤੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ। ਇਸ ਵਾਰ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿੱਚ ਇੱਕ ਦਾ ਨਾਂਅ ਅਮਿਤ ਕੁਮਾਰ ਉਰਫ ਭੋਲਾ ਅਤੇ ਰਾਹੁਲ ਕੁਮਾਰ ਉਰਫ ਆੜੂ ਹੈ। ਇਨ੍ਹਾਂ ਦੋਵਾਂ ਕੋਲੋ 2 ਪਿਸਟਲ 32 ਬੋਰ ,ਇੱਕ ਮੈਗਜ਼ੀਨ, ਇਕ ਚੋਰੀਸ਼ੁਦਾ ਐਕਟਿਵਾ ਵੀ ਬਰਾਮਦ ਹੋਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਜੀਤ ਸਿੰਘ ਧਾਲੀਵਾਲ ਏਡੀਸੀਪੀ ਸਿਟੀ ਵਨ ਨੇ ਦੱਸਿਆ ਕਿ ਕੋਟ ਖਾਲਸਾ ਥਾਣੇ ਦੀ ਪੁਲਸ ਵੱਲੋਂ ਸ਼ਹਿਰ ਵਿੱਚ ਅਲੱਗ-ਅਲੱਗ ਥਾਣਿਆਂ 'ਚ ਲੁੱਟ ਦੀਆਂ ਵਾਰਦਾਤਾਂ 'ਚ ਲੋੜੀਂਦੇ ਦੋਸ਼ੀ ਕਿਸੇ ਵਾਰਦਾਤ ਦੀ ਫਿਰਾਕ 'ਚ ਇਲਾਕੇ 'ਚ ਘੁੰਮ ਰਹੇ ਸਨ ਜਿਸ ਦੇ ਮੁੱਖ ਅਫਸਰ ਥਾਣਾ ਕੋਟ ਖਾਲਸਾ ਨੇ ਵਿਸ਼ੇਸ਼ ਨਾਕਾਬੰਦੀ ਦੌਰਾਨ ਦੋਵਾਂ ਨੂੰ ਨਾਕੇ ਤੇ ਵਿਉਂਤਬੰਦੀ ਕਰਕੇ ਐਕਟਿਵਾ 'ਤੇ ਆਉਂਦਿਆਂ ਨੂੰ ਕਾਬੂ ਕਰ ਲਿਆ।