ਤੇਜ਼ਾਬ ਦੇ ਟੈਂਕਰ ਨਾਲ ਟਕਰਾਈਆਂ ਕਈ ਗੱਡੀਆਂ,1ਵਿਅਕਤੀ ਦੀ ਮੌਤ - 1ਵਿਅਕਤੀ ਦੀ ਮੌਤ
ਰੂਪਨਗਰ:ਨੰਗਲ ਨੇੜੇ ਭਾਨੂੰਪਲੀ 'ਚ ਅੱਜ ਤੜਕੇ ਇੱਕ ਤੇਜ਼ਾਬ ਦੇ ਟੈਂਕਰ ਨਾਲ ਕਈ ਗੱਡੀਆਂ ਟਕਰਾਉਣ ਕਾਰਨ ਭਿਆਨਕ ਅੱਗ ਲੱਗ ਗਈ।ਗੱਡੀਆਂ ਦੇ ਡਰਾਈਵਰਾਂ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ। ਮੌਕੇ 'ਤੇ ਮੌਜੂਦ ਡਰਾਈਵਰਾਂ ਨੇ ਦੱਸਿਆ ਕਿ ਇੱਕ ਸ਼ਰਾਬ ਦੀ ਗੱਡੀ ਦਾ ਡਰਾਈਵਰ ਬੇਹਦ ਗ਼ਲਤ ਤਰੀਕੇ ਨਾਲ ਗੱਡੀ ਚਲਾ ਰਿਹਾ ਸੀ, ਸ਼ਾਇਦ ਉਹ ਨੀਂਦ 'ਚ ਸੀ। ਉਸ ਦੀ ਗੱਡੀ ਪਹਿਲਾਂ ਹੋਰਨਾਂ ਟਰੱਕਾਂ ਨਾਲ ਟਕਰਾਈ ਤੇ ਬਾਅਦ 'ਚ ਡੀਜ਼ਲ ਦੇ ਟੈਂਕਰ ਨਾਲ ਟਕਰਾਅ ਗਈ। ਡੀਜ਼ਲ ਦੀ ਗੱਡੀ ਨਾਲ ਟਕਰਾਉਂਦੇ ਹੀ ਦੋਹਾਂ ਗੱਡੀਆਂ 'ਚ ਅੱਗ ਲੱਗ ਗਈ, ਜਿਸ ਦੇ ਚਲਦੇ ਸ਼ਰਾਬ ਦੀ ਗੱਡੀ ਚਲਾ ਰਹੇ ਡਰਾਈਵਰ ਦੀ ਜ਼ਿੰਦਾ ਸੜ ਜਾਣ ਕਾਰਨ ਮੌਤ ਹੋ ਗਈ। ਹਲਾਂਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਡਰਾਈਵਰ ਕੱਢਣ ਦੀ ਕੋਸ਼ਿਸ਼ ਕੀਤੀ ਪਰ, ਉਸ ਨੂੰ ਬਚਾ ਨਾ ਸਕੇ। ਪੁਲਿਸ ਤੇ ਮੌਕੇ 'ਤੇ ਪੁੱਜ ਕੇ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾਇਆ। ਪੁਲਿਸ ਵੱਲੋਂ ਮ੍ਰਿਤਕ ਦੀ ਪਛਾਣ ਕੀਤੀ ਜਾ ਰਹੀ ਹੈ।
Last Updated : Jun 6, 2021, 4:51 PM IST