ਚੱਲਦੀ ਟਰੇਨ ਤੋਂ ਡਿੱਗਣ ਕਾਰਨ ਵਿਅਕਤੀ ਦੀਆਂ ਕਟੀਆਂ ਲੱਤਾਂ - legs after falling from a moving train
ਜਲੰਧਰ: ਜਲੰਧਰ ਦੇ ਸੁੱਚੀ ਪਿੰਡ ਦੇ ਨਜ਼ਦੀਕ ਚਲਦੀ ਟਰੇਨ ਤੋਂ ਡਿੱਗਣ ਨਾਲ ਇੱਕ ਵਿਅਕਤੀ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ। ਜਿਸ ਵਿੱਚ ਕਿ ਉਸਦੀਆਂ ਦੋਨੋਂ ਲੱਤਾਂ ਟ੍ਰੇਨ ਥੱਲੇ ਆ ਗਈਆਂ। ਇਸ ਮੌਕੇ 'ਤੇ ਪੁੱਜੇ ਐਂਬੂਲੈਂਸ 108 ਨੇ ਉਸ ਨੂੰ ਜਲੰਧਰ (JALANDHAR) ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਜਿੱਥੇ ਕਿ ਉਸਦੀਆਂ ਦੋਨੋਂ ਲੱਤਾਂ ਨੂੰ ਵੱਢਣਾ ਪਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਂਬੂਲੈਂਸ ਚਾਲਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਸੁੱਚੀ ਪਿੰਡ ਦੇ ਰੇਲਵੇ ਲਾਇਨ ਦੇ ਕੋਲ ਇੱਕ ਵਿਅਕਤੀ ਟਰੇਨ ਚੋਂ ਡਿੱਗ ਪਿਆ ਹੈ। ਜਿਸਨੂੰ ਮੌਕੇ 'ਤੇ ਪਹੁੰਚ ਕੇ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਥੇ ਹੀ ਡਾ. ਰੋਹਿਤ ਸ਼ਰਮਾ ਨੇ ਦੱਸਿਆ ਕਿ ਵਿਅਕਤੀ ਦੀਆਂ ਦੋਨੋਂ ਲੱਤਾਂ ਜ਼ਿਆਦਾ ਖ਼ਰਾਬ ਹੋ ਜਾਣ ਕਾਰਨ ਉਸਨੂੰ ਵੱਢਣਾ ਪਿਆ। ਅਜੇ ਤੱਕ ਵਿਅਕਤੀ ਦੀ ਪਹਿਚਾਣ ਨਹੀਂ ਹੋਈ ਹੈ। ਫਿਲਹਾਲ ਪੁਲਿਸ ਨੇ ਵਿਅਕਤੀ ਦੀ ਪਹਿਚਾਣ ਕਰ ਕੇ ਉਸ ਦੇ ਘਰਦਿਆਂ ਨੂੰ ਸੂਚਿਤ ਕਰ ਦਿੱਤਾ ਹੈ।