ਪੰਜਾਬ

punjab

ETV Bharat / videos

ਥਾਂਦੇਵਾਲਾ ਕੋਲੋਂ ਲੰਘਦੀ ਸਰਹਿੰਦ ਅਤੇ ਰਾਜਸਥਾਨ ਨਹਿਰ 'ਚ ਪਿਆ ਪਾੜ - ਸ਼੍ਰੀ ਮੁਕਤਸਰ ਸਾਹਿਬ

By

Published : Apr 1, 2022, 10:04 PM IST

Updated : Feb 3, 2023, 8:21 PM IST

ਸ਼੍ਰੀ ਮੁਕਤਸਰ ਸਾਹਿਬ: ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਵਿੱਚ ਸਰਹਿੰਦ ਅਤੇ ਰਾਜਸਥਾਨ ਵੱਡੀਆਂ ਨਹਿਰਾਂ ਪਿੰਡ ਗੁਜ਼ਰਦੀਆਂ ਹਨ, ਇਨ੍ਹਾਂ ਸਰਹਿੰਦ ਨਹਿਰਾਂ ਦਾ ਵਿੱਚ ਰਾਤ ਤਕਰੀਬਨ ਦੋ ਵਜੇ ਪਾੜ ਪੈ ਗਿਆ। ਉਧਰ ਪਿੰਡ ਥਾਂਦੇ ਵਾਲੇ ਲੋਕਾਂ ਦਾ ਕਹਿਣਾ ਸੀ ਕਿ ਰਾਤ ਨੂੰ ਤਕਰੀਬਨ 2 ਵਜੇ ਰਾਤ ਦਾ ਪਾੜ ਪਿਆ ਹੈ। ਸਾਡੇ ਪਿੰਡ ਦੀ ਤਕਰੀਬਨ 7 ਹਜ਼ਾਰ ਦੇ ਕਰੀਬ ਲੋਕ ਇੱਥੇ ਵੱਸਦੇ ਹਨ। ਉੱਥੇ ਹੀ ਉਨ੍ਹਾਂ ਦਾ ਕਹਿਣਾ ਸਿੱਖੀਏ ਨਰ ਨੂੰ ਤਕਰੀਬਨ ਇੱਕ ਮਹੀਨਾ ਹੀ ਹੋਇਆ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇ ਪਿੰਡ ਵਾਲੇ ਬਚਾਓ ਨਾ ਕਰਦੇ ਤਾਂ ਸਾਡੇ ਪਿੰਡ ਦਾ ਨੁਕਸਾਨ ਹੋ ਜਾਣਾ ਸੀ, ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਜਿਨ੍ਹਾਂ ਅਧਿਕਾਰੀਆਂ ਨੇ ਇਹ ਘਟੀਆ ਮਟੀਰੀਅਲ ਵਰਤਿਆ ਉਨ੍ਹਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਦੂਜੀ ਤਰਫ਼ ਐਕਸੀਅਨ ਸੁਖਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪਾਣੀ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਹੋਇਆ ਹੈ ਜੇ ਘਟੀਆ ਮਟੀਰੀਅਲ ਪਾਇਆ ਤਾਂ ਉਸ ਤੇ ਵੀ ਕਾਰਵਾਈ ਕੀਤੀ ਜਾਵੇਗੀ।
Last Updated : Feb 3, 2023, 8:21 PM IST

ABOUT THE AUTHOR

...view details