'ਕਾਂਗਰਸ ਦੀ ਹਾਰ ਲਈ ਕਾਂਗਰਸੀ ਹੀ ਜ਼ਿੰਮੇਵਾਰ' - Congress responsible for Congress defeat
ਬਰਨਾਲਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਵਿੱਚ ਹਾਰ ਮਿਲਣ ‘ਤੇ ਕੈਮਰੇ ਸਾਹਮਣੇ ਆਏ ਕਾਂਗਰਸ ਵਰਕਰ ਨੇ ਕਾਂਗਰਸੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿਹਾ ਭਦੌੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਟੀਮ (Chief Minister Charanjit Singh Channi's team) ਨੂੰ ਹਲਕੇ ਦੇ ਕੁਝ ਕਾਂਗਰਸੀ ਆਗੂਆਂ ਨੇ ਹਲਕੇ ਦੇ ਲੋਕਾਂ ਵਿੱਚ ਜਾਣ ਨਹੀਂ ਦਿੱਤਾ, ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੇ ਮੁੱਖ ਮੰਤਰੀ ਚੰਨੀ (Chief Minister Channy) ਨੂੰ ਉਨ੍ਹਾਂ ਦੀ ਜਿੱਤ ਦੇ ਝੂਠੇ ਸੁਪਨੇ ਦਿਖਾਕੇ ਭਰਮ ਵਿੱਚ ਰੱਖਿਆ, ਜਿਸ ਦਾ ਨਤੀਜਾ ਉਨ੍ਹਾਂ ਨੂੰ ਹਾਰ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਇਹ ਫੁੱਟ ਕੋਈ ਪਹਿਲੀ ਵਾਰ ਨਹੀਂ ਸਗੋ ਹਰ ਵਾਰ ਇੱਥੇ ਕਾਂਗਰਸ ਆਪਸੀ ਫੁੱਟ ਦਾ ਸ਼ਿਕਾਰ ਹੋ ਜਾਂਦੀ ਹੈ।
Last Updated : Feb 3, 2023, 8:20 PM IST