ਮਜੀਠਾ ਵਿੱਚ ਕਾਂਗਰਸ ਦੀ ਹੀ ਹੋਵੇਗੀ ਜਿੱਤ: ਜਗਵਿੰਦਰ ਪਾਲ ਸਿੰਘ ਜੱਗਾ - Punjab Assembly Elections
ਅੰਮ੍ਰਿਤਸਰ: ਇਸ ਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮਜੀਠਾ ਸੀਟ ਬੇਹੱਦ ਚਰਚਾ ਵਿੱਚ ਰਹੀ। ਇਸ ਹਲਕੇ ਦੇ ਉਮੀਦਵਾਰ ਜਗਵਿੰਦਰ ਪਾਲ ਸਿੰਘ ਜੱਗਾ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਦੇ ਲਈ ਆਏ। ਉਥੇ ਉਨ੍ਹਾਂ ਕਿਹਾ ਕਿ ਆਪ ਅਤੇ ਅਕਾਲੀ ਦਲ ਦੋਵਾਂ ਨਾਲ ਉਨ੍ਹਾਂ ਦਾ ਮੁਕਾਬਲਾ ਹੈ।ਉਨ੍ਹਾਂ ਕਿਹਾ ਕਿ ਲੋਕ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਕਾਰਜਸ਼ੈਲੀ ਨੂੰ ਦੇਖ ਕਿ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਲੋਕ ਕਾਂਗਰਸ ਨੂੰ ਹੀ ਵੱਡੀ ਲੀਡ ਨਾਲ ਜਿੱਤਾਉਣਗੇ। ਜ਼ਿਕਰਯੋਗ ਹੈ ਕਿ ਇਕ ਤਰਫ ਜਿੱਥੇ ਕਾਂਗਰਸੀ ਉਮੀਦਵਾਰ ਜਗਵਿੰਦਰ ਪਾਲ ਸਿੰਘ ਜੱਗਾ ਦਾ ਸ਼ਿਰੋਮਣੀ ਅਕਾਲੀ ਦਲ ਤੋਂ ਬੀਬੀ ਗਨੀਵ ਕੌਰ ਮਜੀਠੀਆ ਦੇ ਨਾਲ ਹੈ। ਓਥੇ ਦੂਸਰੀ ਪਾਸੇ ਉਨ੍ਹਾਂ ਦਾ ਮੁਕਾਬਲਾ ਆਪਣੇ ਭਰਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲੀ ਮਜੀਠੀਆ ਨਾਲ ਹੈ। 10 ਮਾਰਚ ਨੂੰ ਇਹ ਦੇਖਣਾ ਰੌਚਕ ਹੋਵੇਗਾ ਕਿ ਮਜੀਠਾ ਵਿੱਚ ਲੋਕ ਕਿਸ ਉਮੀਦਵਾਰ ਦੇ ਸਿਰ ਵਿਧਾਇਕ ਦਾ ਤਾਜ਼ ਸਜਾਉਂਦੇ ਹਨ।
Last Updated : Feb 3, 2023, 8:17 PM IST