Punjab Assembly Elections: ਕਾਂਗਰਸੀਆਂ ਨੇ ਢੋਲ ਧਮਾਕਿਆਂ ਨਾਲ ਕੱਢਿਆ ਰੋਡ ਸ਼ੋਅ - ਪੰਜਾਬ ਵਿਧਾਨ ਸਭਾ ਦੀਆਂ ਚੋਣਾਂ
ਅੰਮ੍ਰਿਤਸਰ: 20 ਫ਼ਰਵਰੀ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਚੋਣ ਪ੍ਰਚਾਰ ਤੇਜ਼ ਕਰ ਦਿੱਤੇ ਗਏ ਹਨ। ਉੱਥੇ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਵਰਕਰਾਂ ਦੇ ਨਾਲ ਨੁੱਕੜ ਮੀਟਿੰਗਾਂ ਅਤੇ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਉਥੇ ਚੱਲਦੇ ਹੀ ਅੱਜ ਹਲਕਾ ਪੂਰਬੀ ਦੇ ਕਾਂਗਰਸੀ ਉਮੀਦਵਾਰ ਅਤੇ ਕਾਂਗਰਸ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਹਲਕਾ ਵੇਰਕਾ ਵਿਚ ਇੱਕ ਰੋਡ ਸ਼ੋਅ ਕੱਢਿਆ ਗਿਆ। ਸੈਂਕੜਿਆਂ ਦੀ ਤਾਦਾਦ ਵਿੱਚ ਕਾਂਗਰਸੀ ਵਰਕਰ ਇੱਥੇ ਮੌਜੂਦ ਸਨ। ਢੋਲ ਧਮਾਕਿਆਂ ਅਤੇ ਕਾਂਗਰਸੀ ਜੈਕਾਰਿਆਂ ਦੇ ਨਾਲ ਵਿਚ ਇਹ ਰੋਡ ਸ਼ੋਅ ਕੱਢਿਆ ਗਿਆ।
Last Updated : Feb 3, 2023, 8:11 PM IST