ਪੰਜਾਬ ਵਿਚ ਕਾਂਗਰਸ ਦੀ ਹਾਰ ਦਾ ਪਾਰਟੀ ਪੱਧਰ ’ਤੇ ਹੋਵੇਗਾ ਮੰਥਨ- ਗੁਰਜੀਤ ਔਜਲਾ - ਪੰਜਾਬ ’ਚ ਆਪਣੀ ਸਰਕਾਰ ਬਣਾ ਲਈ
ਅੰਮ੍ਰਿਤਸਰ: ਪੰਜਾਬ ’ਚ ਪੰਜਾਬ ਵਿਧਾਨਸਭਾ ਦੀਆਂ 117 ਸੀਟਾਂ ਚੋਂ 92 ਸੀਟਾਂ ਹਾਸਿਲ ਕਰ ਆਮ ਆਦਮੀ ਪਾਰਟੀ ਨੇ ਪੰਜਾਬ ’ਚ ਆਪਣੀ ਸਰਕਾਰ ਬਣਾ ਲਈ ਹੈ। ਇਸ ਸਬੰਧ ’ਚ ਕਾਂਗਰਸੀ ਸਾਂਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਲੋਕਾਂ ਨੇ ਜਿੱਤ ਦਾ ਫਤਵਾ ਆਮ ਆਦਮੀ ਪਾਰਟੀ ਦੇ ਨਾਂ ਕੀਤਾ ਹੈ ਜਿਸ ਦਾ ਉਹ ਸਨਮਾਨ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਰ ਦਾ ਪਾਰਟੀ ਪੱਧਰ ਤੇ ਮੀਟਿੰਗ ਕਰ ਇਸ ਸਬੰਧੀ ਮੰਥਨ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦਾ ਚਾਰ ਸਾਲ ਦਾ ਕਾਰਜਕਾਲ ਦੌਰਾਨ ਕੀਤੇ ਕੰਮਾਂ ਚ ਖਾਮੀਆਂ ਨੂੰ ਲੈ ਕੇ ਲੋਕਾਂ ਚ ਆਪਣਾ ਵਿਸ਼ਵਾਸ਼ ਨਹੀਂ ਬਣਾ ਪਾਈ। ਇਸ ਤੋਂ ਇਲਾਵਾ ਚਰਨਜੀਤ ਸਿੰਘ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਚ ਕੀਤੇ ਕੰਮਾਂ ਨੂੰ ਪਾਰਟੀ ਦੇ ਕਈ ਨੇਤਾਵਾਂ ਵੱਲੋਂ ਖਿਲਾਫਤ ਕੀਤੀ ਗਈ ਜਿਸ ਕਾਰਨ ਕਾਂਗਰਸ ਨੂੰ ਇਹ ਸਭ ਦੇਖਣਾ ਪਿਆ।
Last Updated : Feb 3, 2023, 8:19 PM IST