ਸੱਤਾ ਧਿਰ ਨਾਲੋਂ ਵੱਧ ਕੰਮ ਕਰਵਾ ਸਕਦੈ ਪ੍ਰਭਾਵਸ਼ਾਲੀ ਵਿਰੋਧੀ ਧਿਰ: ਬਾਜਵਾ - ਬਾਜਵਾ ਨਾਲ ਉਨ੍ਹਾਂ ਦੇ ਪਤਨੀ ਚਰਨਜੀਤ ਕੌਰ ਵੀ ਮੌਜੂਦ ਰਹੇ
ਕਾਦੀਆਂ:ਕਾਦੀਆਂ ਤੋਂ ਚੋਣ ਜਿੱਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ (partap bajwa thanked to voters) ਨੇ ਜਿੱਤ ਉਪਰੰਤ ਹਲਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਆਪਣੇ ਦੌਰੇ ਦੌਰਾਨ ਕਿਹਾ ਹੈ ਕਿ ਕਾਂਗਰਸ ਦੱਸੇਗੀ ਕਿ ਜੇਕਰ ਪ੍ਰਭਾਵਸ਼ਾਲੀ ਵਿਰੋਧੀ ਧਿਰ ਹੋਵੇ ਤਾਂ ਸੱਤਾ ਧਿਰ ਨਾਲੋਂ ਵੱਧ ਕੰਮ ਕਰਵਾ ਸਕਦੀ ਹੈ (effective opposition can work better than ruling class)। ਉਨ੍ਹਾਂ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਨਸ਼ਾ ਨਹੀਂ ਵਿਕਣ ਦੇਣਗੇ (drug will be stopped in qadian), ਰੇਹੜੀ ਤੇ ਅਹਾਤਿਆਂ ਵਾਲਿਆਂ ਕੋਲੋਂ ਹਫ਼ਤਾ ਵਸੂਲੀ ਨੂੰ ਨੱਥ ਪਾਉਣਗੇ ਤੇ ਇਸ ਲਈ ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਸਚੇਤ ਵੀ ਕੀਤਾ ਹੈ। ਕਾਦੀਆਂ ਵਿੱਚ ਉਨ੍ਹਾਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਜਿੱਤ ਦਾ ਜਸ਼ਨ ਮਨਾਇਆ (supporters celebrate victory of partap bajwa) ਤੇ ਬਾਜਵਾ ਨੇ ਵੋਟਰਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ 13 ਸਾਲਾਂ ਬਾਅਦ ਵੀ ਉਨ੍ਹਾਂ ਅਥਾਹ ਪਿਆਰ ਦਿੱਤਾ। ਧੰਨਵਾਦੀ ਦੌਰੇ ਦੌਰਾਨ ਬਾਜਵਾ ਨਾਲ ਉਨ੍ਹਾਂ ਦੇ ਪਤਨੀ ਚਰਨਜੀਤ ਕੌਰ ਵੀ ਮੌਜੂਦ ਰਹੇ (Celebration Qadian gurdaspur Partap Bajwa)।
Last Updated : Feb 3, 2023, 8:19 PM IST