'ਬ੍ਰਹਮਪੁਰਾ ਨੇ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਖ਼ਿਲਾਫ਼ ਕੀਤਾ ਸੀ ਕੂੜ ਪ੍ਰਚਾਰ' - ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ
ਖਡੂਰ ਸਾਹਿਬ: ਹਲਕੇ ਦੇ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ (Congress candidate) ਰਮਨਜੀਤ ਸਿੰਘ ਸਿੱਕੀ ਦੇ ਹੱਕ ਵਿੱਚ ਇੱਕ ਕਾਂਗਰਸੀ ਵਰਕਰਾਂ ਦੀ ਵਿਸ਼ਾਲ ਮੀਟਿੰਗ (Large meeting of Congress workers) ਕਸਬਾ ਫਤਿਆਬਾਦ ਵਿਖੇ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸਿੱਕੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ (Shiromani Akali Dal-BSP) ਦੇ ਸਾਂਝੇ ਉਮੀਦਵਾਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪਾਰਟੀ (Shiromani Akali Dal) ਖ਼ਿਲਾਫ਼ ਕੂੜ ਪ੍ਰਚਾਰ ਕਰਕੇ ਮੇਰੀ ਚੋਣ ਕੰਪੇਨ ਨੂੰ ਸੁਖਾਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬ੍ਰਹਮਪੁਰਾ ਨੇ ਖੁਦ ਆਪਣੀ ਜ਼ੁਬਾਨ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ (Shiromani Akali Dal) ਨੂੰ ਗੰਦ ਦੱਸਿਆ । ਬ੍ਰਹਮਪੁਰਾ ਨੇ ਖੁਦ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ (Shiromani Akali Dal) ਖੁਦ ਬਰਗਾੜੀ ਘਟਨਾ ਲਈ ਜ਼ਿੰਮੇਵਾਰ ਹੈ।
Last Updated : Feb 3, 2023, 8:16 PM IST