ਨਤੀਜਿਆਂ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਸੇਖੜੀ ਦਾ ਵੱਡਾ ਬਿਆਨ, ਕਿਹਾ... - ਪੰਜਾਬ ’ਚ ਵੋਟਾਂ ਦੀ ਗਿਣਤੀ ਸ਼ੁਰੂ
ਗੁਰਦਾਸਪੁਰ: ਪੰਜਾਬ ’ਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਉਮੀਦਵਾਰਾਂ ਵੱਲੋਂ ਕਾਉਂਟਿੰਗ ਸੈਂਟਰ ਵਿਖੇ ਪਹੁੰਚੇ ਸਨ। ਇਸੇ ਦੇ ਚੱਲਦੇ ਕਾਂਗਰਸੀ ਉਮੀਦਵਾਰ ਅਸ਼ਵਨੀ ਸੇਖੜੀ ਕਾਉਂਟਿੰਗ ਸੈਂਟਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੇਗੀ। ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ। ਐਗਜ਼ਿਟ ਪੋਲ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਹ ਝੂਠੇ ਪੋਲ ਹਨ। ਕੁਝ ਹੀ ਸਮੇਂ ਬਾਅਦ ਸਭ ਕੁਝ ਕਲੀਅਰ ਹੋ ਜਾਵੇਗਾ।
Last Updated : Feb 3, 2023, 8:19 PM IST