CM ਚਰਨਜੀਤ ਸਿੰਘ ਚੰਨੀ ਨੇ ਮਾਲਵਿਕਾ ਸੂਦ ਨੂੰ ਮੰਤਰੀ ਬਣਾਉਣ ਦਾ ਕੀਤਾ ਐਲਾਨ - ਸੋਨੂੰ ਸੂਦ ਦੀ ਭੈਣ
ਮੋਗਾ: ਜ਼ਿਲ੍ਹੇ ਦੇ ਹਲਕੇ ਵਿੱਚ ਸਥਿਤ ਬਾਗਿਆਣਾ ਬਸਤੀ ਸਟੇਡੀਅਮ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੁਹੰਚੇ। ਇਸੇ ਮੌਕੇ ਉਹਨਾਂ ਨੇ ਕਾਂਗਰਸੀ ਉਮੀਦਵਾਰ ਮਾਲਵਿਕਾ ਸੂਦ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਚੰਨੀ ਨੇ ਭਾਰੀ ਹਜ਼ੂਮ ਨੂੰ ਸੰਬੋਧਨ ਕਰਦਿਆਂ ਮਾਲਵਿਕਾ ਸੂਦ ਨੂੰ ਮੰਤਰੀ ਬਣਾਉਣ ਦਾ ਵੱਡਾ ਐਲਾਨ ਕੀਤਾ ਅਤੇ ਕਿਹਾ ਕੇ ਇਹਨਾਂ ਵਰਗੇ ਸਮਾਜ ਸੇਵੀਆਂ ਨੂੰ ਅੱਗੇ ਆਉਣ ਦੀ ਲੋੜ ਹੈ ਜੋ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ 'ਚ ਯਕੀਨ ਰੱਖਦੇ ਹਨ। ਉਹਨਾਂ ਨੇ ਕਿਹਾ ਕਿ ਇਹੋ ਜਿਹੇ ਹੋਣਹਾਰ, ਪੜ੍ਹੇ ਲਿਖੇ ਅਤੇ ਨਿਸ਼ਕਾਮ ਸੇਵਾ ਕਰਨ ਵਾਲੇ ਉਮੀਦਵਾਰਾਂ ਨੂੰ ਮੰਤਰੀ ਦੀ ਪਦਵੀ ਤੱਕ ਪੁਹੰਚਣ ਤੋਂ ਕੋਈ ਨਹੀਂ ਰੋਕ ਸਕਦਾ।
Last Updated : Feb 3, 2023, 8:11 PM IST