CM ਮਾਨ ਦਾ ਵੱਡਾ ਬਿਆਨ, ਕਿਹਾ- ਬਾਹਰੀ ਸੂਬਿਆਂ ਤੋਂ ਪੰਜਾਬ ਵਿੱਚ ਨਹੀਂ ਆਉਣ ਦਿੱਤੀ ਜਾਵੇਗੀ ਕਣਕ
ਖੰਨਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦਾ ਦੌਰਾ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਮੁੱਖ ਮੰਤਰੀ ਨੇ ਇੱਕ ਕਿਸਾਨ ਦੀ ਫਸਲ ਦੀ ਢੇਰੀ ਦੀ ਬੋਲੀ ਵੀ ਲਗਵਾਈ। ਉਹਨਾਂ ਕਿਹਾ ਕਿ ਬਾਹਰੀ ਸੂਬਿਆਂ ਤੋਂ ਕਣਕ ਪੰਜਾਬ ਨਹੀਂ ਆਉਣ ਦਿੱਤੀ ਜਾਵੇਗੀ। ਪੰਜਾਬ ਦੀਆਂ ਮੰਡੀਆਂ ’ਚ ਆ ਕੇ ਜੇਕਰ ਕੋਈ ਫ਼ਸਲ ਖਰੀਦਣਾ ਚਾਹੁੰਦਾ ਹੈ ਤਾਂ ਟੈਕਸ ਅਦਾ ਕਰਕੇ ਐਮਐਸਪੀ ਤੋਂ ਉਪਰ ਖਰੀਦ ਸਕਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੀਆਂ 2262 ਮੰਡੀਆਂ ਹਨ, ਇਹਨਾਂ ਚੋਂ 1862 ਮੰਡੀਆਂ ਪੱਕੀਆਂ ਹਨ ਤੇ 400 ਮੰਡੀਆਂ ਕੱਚੀਆਂ ਹਨ। ਸਾਰੀਆਂ ਮੰਡੀਆਂ ’ਚ ਖਰੀਦ ਚੱਲ ਰਹੀ ਹੈ। ਕਿਸਾਨ ਦੀ ਫ਼ਸਲ ਐਮ ਐਸ ਪੀ ਤੋਂ ਉਪਰ 5 ਰੁਪਏ ਵੱਧ ਵਿਕ ਰਹੀ ਹੈ। ਮਾਨ ਨੇ ਕਿਹਾ ਕਿ ਕਿਸਾਨ ਨੂੰ ਨਿੱਜੀ ਖਰੀਦ ਦਾ ਭੁਗਤਾਨ ਵੀ 24 ਤੋਂ 48 ਘੰਟੇ ’ਚ ਹੋਵੇਗਾ ਤੇ ਸਾਰਾ ਰਿਕਾਰਡ ਆਨਲਾਈਨ ਹੋਵੇਗਾ।
Last Updated : Feb 3, 2023, 8:22 PM IST