ਸ਼ਿਵ ਮੰਦਰ ਵਿੱਚ ਨੰਦੀ ਦੇ ਦੁੱਧ ਪੀਣ ਦਾ ਦਾਅਵਾ, ਮੰਦਰ ਵਿੱਚ ਲੱਗੀ ਭੀੜ - ਸ਼ਰਧਾਲੂਆਂ ਦੀ ਭੀੜ
ਪਟਿਆਲਾ: ਜ਼ਿਲ੍ਹੇ ਦੇ ਨਾਭਾ ਰੋਡ 'ਤੇ ਸ਼ਿਵ ਮੰਦਰ ਵਿਖੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਇਥੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੰਦੀ ਜੀ ਦੁੱਧ ਪੀ ਰਹੇ ਹਨ। ਲੋਕਾਂ ਦੀ ਆਸਥਾ ਇੰਨੀ ਜ਼ਿਆਦਾ ਹੈ ਕਿ ਲੋਕ ਦੂਰ-ਦੂਰ ਤੋਂ ਦੁੱਧ-ਪਾਣੀ ਲੈ ਕੇ ਮੰਦਰ ਵਿੱਚ ਆ ਰਹੇ ਹਨ। ਲੋਕਾਂ ਨੇ ਦੱਸਿਆ ਕਿ ਸ਼ਾਮ ਸਾਢੇ 4 ਵਜੇ ਤੋਂ ਹੀ ਸ਼ਿਵ ਮੰਦਰ 'ਚ ਨੰਦੀ ਜੀ ਦੀ ਮੂਰਤੀ ਨੇ ਜਿਵੇਂ ਦੁੱਧ ਪੀਤਾ ਤਾਂ ਪੂਰੇ ਸ਼ਹਿਰ ਵਿੱਚ ਇਸ ਦੀ ਖਬਰ ਫੈਲ ਗਈ ਤੇ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ।
Last Updated : Feb 3, 2023, 8:18 PM IST