ਯੂਥ ਆੱਫ ਪੰਜਾਬ ਨੇ ਮਨਾਇਆ ਗਾਂਧੀ 'ਤੇ ਲਾਲ ਬਾਹਦਰ ਦਾ ਸਾਂਝਾ ਜਨਮ ਦਿਹਾੜਾ
ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੇ ਲਾਲ ਬਹਾਦਰ ਸ਼ਾਸਤਰੀ ਦੇ 116ਵੇਂ ਜਨਮ ਦਿਵਸ ਨੂੰ ਮੁਹਾਲੀ ਦੀ ਯੂਥ ਆੱਫ ਪੰਜਾਬ ਸੰਸਥਾ ਨੇ ਇੱਕਠੇ ਮਨਾਇਆ। ਉਨ੍ਹਾਂ ਨੇ ਇਹ ਦਿਹਾੜਾ ਸੈਕਟਰ 70 ਵਿੱਚ ਕੇਕ ਕੱਟ ਕੇ ਸ਼ਾਰਧਾਂਜਲੀ ਦਿੰਦੇ ਹੋਏ ਮਨਾਇਆ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸੰਸਥਾ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਸਿੰਘ ਮਟੌਰ ਨੇ ਕਿਹਾ ਸਾਨੂੰ ਸਾਰਿਆਂ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੇ ਦੱਸੇ ਹੋਏ ਰਸਤਿਆਂ 'ਤੇ ਤੁਰਣਾ ਚਾਹੀਦਾ ਹੈ, 'ਤੇ ਉਨ੍ਹਾਂ ਵੱਲੋਂ ਸਿਰਜੇ ਉਦੇਸ਼ ਸਵੱਛ ਭਾਰਤ ਦੇ ਸੁਪਨੇ ਨੂੰ ਸੱਚ ਕਰਨ ਲਈ ਭਾਰਤ ਨੂੰ ਪਲਾਸਟਿਕ ਮੁਕਤ ਬਣਾਉਣਾ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਦਾ ਵਾਤਾਵਰਨ ਦਿਨ ਪ੍ਰਤੀ ਦਿਨ ਦੂਸ਼ਿਤ ਹੁੰਦਾ ਜਾ ਰਿਹਾ ਹੈ। ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਹੀ ਘਾਤਕ ਸਿੱਧ ਹੋਵੇਗਾ। ਇਸ ਦੇ ਨਾਲ ਸੰਸਥਾ ਵੱਲੋਂ ਮੋਹਾਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਦਾ ਨਾਂਅ ਸ਼ਹੀਦ-ਏ-ਆਜ਼ਮ ਭਗਤ ਸਿੰਘ ਰੱਖਣ ਦੀ ਮੰਗ ਕੀਤੀ ਹੈ।