ਚੰਡੀਗੜ੍ਹ ਦੇ ਪਾਰਕਾਂ ’ਚ ਐਂਟਰੀ ਫੀਸ ਲਗਾਉਣ ਦੇ ਖ਼ਿਲਾਫ਼ ਯੁਥ ਕਾਂਗਰਸ ਨੇ ਚਲਾਈ ਮੁਹਿੰਮ - ਬਾਗਵਾਨੀ ਵਿਭਾਗ ਚੰਡੀਗੜ੍ਹ
ਚੰਡੀਗੜ੍ਹ: ਨਗਰ ਨਿਗਮ ਚੰਡੀਗੜ੍ਹ ਦੇ ਬਾਗਵਾਨੀ ਵਿਭਾਗ ਨੇ ਸ਼ਹਿਰ ਦੇ ਵੱਡੇ ਪਾਰਕਾਂ ਵਿੱਚ ਲੋਕਾਂ ਲਈ ਐਂਟਰੀ ਫੀਸ ਲਗਾਉਣ ਦੀ ਸਿਫਾਰਿਸ਼ ਕੀਤੀ ਹੈ। ਇਸ ਫੈਸਲੇ ਸਬੰਧੀ ਨਗਰ ਨਿਗਮ ਵੱਲੋਂ 17 ਅਗਸਤ ਨੂੰ ਸੱਦੀ ਗਈ ਮੀਟਿੰਗ ਵਿੱਚ ਇਨ੍ਹਾਂ ਸਿਫ਼ਾਰਿਸ਼ਾਂ ’ਤੇ ਚਰਚਾ ਕੀਤੀ ਜਾ ਸਕਦੀ ਹੈ। ਨਿਗਮ ਵੱਲੋਂ ਤਿਆਰ ਇਸ ਤਜਵੀਜ਼ ਦਾ ਸ਼ਹਿਰ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਯੁਥ ਕਾਂਗਰਸ ਚੰਡੀਗੜ੍ਹ ਨੇ ਨਿਗਮ ਪ੍ਰਸ਼ਾਸਨ ਦੇ ਇਸ ਪ੍ਰਸਤਾਵ ਦਾ ਵਿਰੋਧ ਜ਼ਾਹਿਰ ਕੀਤਾ ਹੈ ਅਤੇ ਯੁਥ ਕਾਂਗਰਸ ਵੱਲੋਂ ਐਤਵਾਰ ਨੂੰ ਹਸਤਾਖਰ ਮੁਹਿੰਮ ਚਲਾ ਕੇ ਲੋਕਾਂ ਦੇ ਵਿਚਾਰ ਵੀ ਜਾਣੇ ਗਏ। ਇਸ ਮੌਕੇ ਯੁਥ ਕਾਂਗਰਸ ਦੇ ਆਗੂਆਂ ਨੇ ਕਿਹਾ ਕਿ ਨਿਗਮ ਸ਼ਹਿਰ ਵਾਸੀਆਂ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਸ਼ਹਿਰ ਦੀ ਜਨਤਾ ਦੇ ਪ੍ਰਤੀ ਆਪਣੀ ਜ਼ਿਮੇਵਾਰੀ ਭੁੱਲ ਕੇ ਇੱਕ ਕਾਰਪੋਰੇਟ ਹਾਊਸ ਦੀ ਤਰ੍ਹਾਂ ਕੰਮ ਕਰ ਰਿਹਾ ਹੈ।