ਪੰਜਾਬ

punjab

ETV Bharat / videos

ਲੁੱਟਮਾਰ ਕਰਨ ਵਾਲਾ ਨੌਜਵਾਨ ਚੜਿਆ ਪੁਲਿਸ ਦੇ ਹੱਥੇ - young man who looted was caught by the police

By

Published : Dec 20, 2020, 12:23 PM IST

ਜਲੰਧਰ: ਕਸਬਾ ਫਿਲੌਰ ਦੀ ਬਿਲਗਾ ਪੁਲਿਸ ਨੇ ਇੱਕ ਲੁਟੇਰੇ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਉਸ ਤੋਂ ਚੋਰੀ ਦੀ ਦੋ ਮੋਟਰਸਾਈਕਲ ਅਤੇ ਹੋਰ ਵੀ ਸਾਮਾਨ ਬਰਾਮਦ ਕੀਤਾ। ਬਿੱਲਗਾ ਥਾਣੇ ਦੇ ਸਬ ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ 16 ਦਸੰਬਰ ਨੂੰ ਜਗਤਾਰ ਸਿੰਘ ਪੁੱਤਰ ਜੈ ਸਿੰਘ ਵਾਸੀ ਪਿੰਡ ਉੱਪਲ, ਉਨ੍ਹਾਂ ਨੇ ਬਿਲਗਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ 16 ਦਸੰਬਰ ਨੂੰ ਸ਼ਾਮ ਨੂੰ ਆਪਣੇ ਖੇਤਾਂ ਤੋਂ ਆਪਣੇ ਮੋਟਰਸਾਈਕਲ ਤੇ ਪਿੰਡ ਉੱਪਲ ਵੱਲ ਜਾ ਰਹੇ ਸੀ। ਇਸ ਦੌਰਾਨ ਰਸਤੇ ਵਿੱਚ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਪਿੰਡ ਦੀ ਬਲਵੀਰ ਕੌਰ ਪਤਨੀ ਸੋਹਣ ਲਾਲ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਦਾਤਰ ਦੀ ਨੋਕ 'ਤੇ ਰੋਕਿਆ ਹੋਇਆ ਹੈ। ਜਿਸ ਤੋਂ ਬਾਅਦ ਉਹ ਉਨ੍ਹਾਂ ਦੀ ਮਦਦ ਕਰਨ ਗਿਆ ਤਾਂ ਉਸ ਨੇ ਰੌਲਾ ਪਾਇਆ ਪਰ ਲੁਟੇਰਿਆਂ ਨੇ ਦਾਤਰ ਦੀ ਨੋਕ 'ਤੇ ਉਸ ਤੋਂ ਉਸ ਦਾ ਮੋਟਰਸਾਈਕਲ ਵੀ ਖੋਹ ਲਿਆ ਤੇ ਬਲਵੀਰ ਕੌਰ ਦੀਆਂ ਸੋਨੇ ਦੀ ਵਾਲੀਆ ਵੀ ਖੋਹ ਕੇ ਉੱਥੋਂ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਬਿਲਗਾ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਕਰਦੇ ਹੋਏ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ।

For All Latest Updates

ABOUT THE AUTHOR

...view details