ਲੁੱਟ-ਖੋਹ ਦੇ ਇਰਾਦੇ ਨਾਲ ਨੌਜਵਾਨ ਨੂੰ ਮਾਰੀ ਗੋਲੀ - ਗਿਲਵਾਲੀ ਗੇਟ
ਅੰਮ੍ਰਿਤਸਰ: ਸ਼ਹਿਰ ਦੀ ਫਤਿਹ ਸਿੰਘ ਕਲੋਨੀ ਦੇ ਗਿਲਵਾਲੀ ਗੇਟ ਦੇ ਰਹਿਣ ਵਾਲੇ ਸਾਹਿਲ ਸਿੰਘ ਨਾਮਕ ਨੌਜਵਾਨ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣਾ ਆਇਆ ਹੈ। ਜਾਣਕਾਰੀ ਮੁਤਾਬਿਕ ਨੌਜਵਾਨ ਸੁਨਿਆਰੇ ਦੀ ਦੁਕਾਨ ’ਤੇ ਬੈਠਾ ਹੋਇਆ ਸੀ ਤਾਂ ਉਥੇ 3 ਲੁਟੇਰੇ ਆਏ ਜਿਸ ਮਗਰੋਂ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ ਤੇ ਇੱਕ ਨੌਜਵਾਨ ਦੇ ਗੋਲੀ ਵੱਜ ਗਈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।